ਪੰਨਾ:ਰਾਜਾ ਧਿਆਨ ਸਿੰਘ.pdf/169

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੀਤ ਤੋਂ ਖਬਰਦਾਰ ਕਰਨ ਆਏ ਹਾਂ, ਅਗੇ ਤੁਸੀਂ ਜਾਣੇ ਤੇ ਤੁਹਾਡਾ ਕੰਮ, ਅਸਾਂ ਤਾਂ ਕੀ ਹੀ ਕਰਨੀ ਏ।" ਸਰਦਾਰ ਲਹਿਣਾ ਸਿੰਘ ਨੇ ਕਿਹਾ।

ਰਾਜਾ ਧਿਆਨ ਸਿੰਘ ਦੀ ਜਾਨ ਵਿਚ ਜਾਨ ਆਈ, ਉਸਨੇ ਕਿਹਾ-"ਤੇ ਭਾਈਆ ਨੇਕੀ ਕਰਨ ਦਾ। ਮੇਰਾ ਭੀ ਕੁਝ ਸੁਭਾਅ ਜਿਹਾ ਬਣ ਗਿਆ ਏ। ਮੈਂ ਫੇਰ ਕਹਿ ਦਿੰਦਾ ਹਾਂ ਕਿ ਸ਼ੇਰ ਸਿੰਘ ਤੁਹਾਡੀ ਜਾਨ ਦਾ ਦੁਸ਼ਮਨ ਜੇ, ਉਸ ਨੂੰ ਮਾਰਨ ਤੋਂ ਬਿਨਾਂ ਤੁਹਾਡੀ ਖੈਰ ਨਹੀਂ। ਬਾਕੀ ਰਹੀ ਮੇਰੀ ਗਲ, ਸੋ ਮੈਂ ਰਾਜ ਕਾਜ ਤੋਂ ਉਕਤਾ ਗਿਆ ਹਾਂ, ਤੁਸੀਂ ਸ਼ੇਰ ਸਿੰਘ ਨੂੰ ਮਾਰ ਲਓ, ਪਛੋਂ ਦਲੀਪ ਸਿੰਘ ਨੂੰ ਬਾਦਸ਼ਾਹ ਬਣਾ ਕੇ ਆਪ ਵਜ਼ੀਰ ਬਣਕੇ ਮਜ਼ੇ ਨਾਲ ਰਾਜ ਕਰੋ। ਮੈਂ ਕਸਮ ਖਾਂਦਾ ਹਾਂ ਕਿ ਉਸੇ ਸਮੇਂ ਭਜਨ ਬੰਦਗੀ ਲਈ ਗੰਗਾਂ ਜੀ ਨੂੰ ਚਲਿਆ ਜਾਵਾਂਗਾ।"

"ਪਰ ਕਿਤੇ ਮਹਾਰਾਣੀ ਚੰਦ ਕੌਰ ਦੀਆਂ ਬਾਂਦੀਆਂ ਵਾਂਗ ਹੀ ਸਾਨੂੰ ਭੀ ਇਨਾਮ ਨਾ ਨਾ ਮਿਲੇ। ਲਹਿਣਾ ਸਿੰਘ ਨੇ ਕਿਹਾ।

"ਕੀ ਗੱਲ ਕਰਦੇ ਓ ਭਾਈਆ!"

"ਚੰਗਾ ਫੇਰ ਤੁਸੀਂ ਸਾਨੂੰ ਲਿਖਤੀ ਇਕਰਾਰਨਾਮਾਂ ਦੇ ਦਿਓ!" ਸ: ਅਜੀਤ ਸਿੰਘ ਨੇ ਕਿਹਾ।

ਧਿਆਨ ਸਿੰਘ ਨੇ ਝੱਟ ਕਲਮ ਦਵਾਤ ਫੜੀ ਤੇ ਲਿਖ ਦਿਤਾ-"ਮੈਂ ਸੰਧਾਵਾਲੀਆਂ ਸ੍ਰਦਾਰਾਂ ਨਾਲ ਇਕਰਾਰ ਕਰਦੇ ਹਾਂ ਕਿ ਜੇ ਉਹ ਮਹਾਰਾਜਾਂ ਸ਼ੇਰ ਸਿੰਘ ਨੂੰ ਕਤਲ ਕਰ ਦੇਣਗੇ ਤਾਂ ਨਾ ਕੇਵਲ ਉਨ੍ਹਾਂ ਨੂੰ ਖੂਨ ਹੀ ਮਾਫ ਹੋਵੇਗਾ; ਸਗੋਂ ਕੰਵਰ

-੧੬੭-