ਸਮੱਗਰੀ 'ਤੇ ਜਾਓ

ਪੰਨਾ:ਰਾਜਾ ਧਿਆਨ ਸਿੰਘ.pdf/170

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸ਼ੇਰ ਸਿੰਘ ਦਾ ਹੋਣਹਾਰ ਰਾਜ-ਕੁਮਾਰ ਟਿਕਾ ਪ੍ਰਤਾਪ ਸਿੰਘ ਗਰੀਬਾਂ ਨੂੰ ਖੈਰ ਖੈਰਾਤ ਵੰਡ ਰਿਹਾ ਸੀ। ਉਸਨੂੰ ਵੇਖਦੇ ਹੀ ਅਜੀਤ ਸਿੰਘ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ। ਸਿਆਣਾ ਬੱਚਾ ਉਨ੍ਹਾਂ ਦੀ ਇਸ ਬਦਲੀ ਹੋਈ ਹਾਲਤ ਨੂੰ ਤਾੜ ਗਿਆ। ਉਸਨੇ ਬਚ ਨਿਕਣਲ ਦਾ ਯਤਨ ਕੀਤਾ ਪਰ ਇਨ੍ਹਾਂ ਜਲਾਦਾਂ ਨੇ ਉਸਨੂੰ ਜਾ ਫੜਿਆ। ਉਸਨੇ ਹਜ਼ਾਰ ਤਰਲੇ ਕੀਤੇ ਪਰ ਸੁਣਦਾ ਕੌਣ ਸੀ। ਸ: ਅਜੀਤ ਸਿੰਘ ਨੇ ਤਲਵਾਰ ਨਾਲ ਉਸ ਮਹਸੂਮ ਦੇ ਟੁਕੜੇ ਟੁਕੜੇ ਕਰ ਦਿੱਤੇ।

ਟਿਕਾ ਪ੍ਰਤਾਪ ਸਿੰਘ ਦੀ ਲਾਸ਼ ਨੂੰ ਉਥੇ ਹੀ ਸੁਟ ਕੇ ਇਹ ਖੂਨੀ ਜਥਾ ਕਿਲੇ ਵਲ ਵਧਿਆ। ਰਾਜਾ ਧਿਆਨ ਨੂੰ ਇਸ ਖੂਨੀ-ਹੋਲੀ ਦੀ ਖਬਰ ਪਹਿਲਾਂ ਹੀ ਮਿਲ ਚੁਕੀ ਸੀ ਤੇ ਉਹ ਕਿਲੇ ਦੇ ਬਾਹਰ ਆਪਣੇ ਇਨ੍ਹਾਂ ਮਿਤਰਾਂ ਦੀ ਉਡੀਕ ਵਿਚ ਉਨ੍ਹਾਂ ਦੇ ਸਵਾਗਤ ਲਈ ਖੜਾ ਸੀ। ਉਹ ਖੁਸ਼ ਸੀ ਕਿ ਰਾਜਘਰਾਣੇ ਦੇ ਰੋੜੇ ਇਕ ਇਕ ਕਰਕੇ ਉਸਦੇ ਰਸਤੇ ਤੋਂ ਦੂਰ ਹੋ ਰਹੇ ਹਨ ਤੇ ਹੀਰਾ ਸਿੰਘ ਨੂੰ ਤਾਜ ਪਹਿਨਾਉਣ ਲਈ ਉਸ ਦਾ ਰਸਤਾ ਸਾਫ ਹੋ ਰਿਹਾ ਹੈ।

ਮਨੁਖ ਕੁਝ ਸੋਚਦਾ ਏ ਤੇ ਕੁਦਰਤ ਕੁਝ ਹੋਰ ਸੋਚਦੀ ਏ।

ਸ: ਲਹਿਣਾ ਸਿੰਘ ਨੇ ਰਾਜਾ ਧਿਆਨ ਸਿੰਘ ਨੂੰ ਵੇਖਦੇ ਹੀ ਕਿਹਾ-"ਰਾਜਾ ਜੀ! ਵਧਾਈ ਹੋਵੇ, ਅਸੀਂ ਆਪਣਾ ਕੰਮ ਪੂਰਾ ਕਰ ਆਏ ਹਾਂ।"

ਧਿਆਨ ਸਿੰਘ ਨੇ ਸ: ਲਹਿਣਾ ਸਿੰਘ ਨੂੰ ਜੱਫੀ ਵਿਚ ਲੈਂਦੇ ਹੋਏ ਕਿਹਾ-"ਕਮਾਲ ਕਰ ਦਿਤੀ ਭਾਈਆਂ! ਪਰ ਚਲੋ ਅੰਦਰ ਚਲ ਕੇ ਗੱਲਾਂ ਕਰਦੇ ਹਾਂ।"

ਰਾਜਾ ਧਿਆਨ ਸਿੰਘ, ਸ: ਲਹਿਣਾ ਸਿੰਘ, ਸ: ਅਜੀਤ

-੧੭੦-