ਪੰਨਾ:ਰਾਜਾ ਧਿਆਨ ਸਿੰਘ.pdf/171

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਿੰਘ ਤੇ ਗਿਆਨੀ ਗੁਰਮੁਖ ਸਿੰਘ ਕਿਲੇ ਵਿਚ ਚਲੇ ਗਏ; ਸੰਧਾਵਾਲੀਆਂ ਦੇ ਸਵਾਰ ਕਿਲੇ ਦੇ ਪਹਿਰਾ ਦੇਣ ਲਗੇ। ਇਸ ਤਰ੍ਹਾਂ ਇਕ ਤਰ੍ਹਾਂ ਕਿਲਾ ਸੰਧਾਵਾਲੀਆਂ ਦੇ ਅਧਿਕਾਰ ਹੇਠਾਂ ਸੀ।

ਹੁਣ ਆਓ! ਕਿਲੇ ਦੇ ਅੰਦਰ ਵੇਖੀਏ। ਦਰਵਾਜ਼ੇ ਦੇ ਅੰਦਰ ਇਹ ਚਾਰੇ ਸ੍ਰਦਾਰ ਕਿਲੇ ਦੇ ਵਡੇ ਬੁਰਜ ਵਲ ਵਧ ਰਹੇ ਹਨ ਤੇ ਨਾਲ ਹੀ ਨਾਲ ਗੱਲ ਕਥ ਭੀ ਕਰਦੇ ਜਾਂਦੇ ਹਨ।

ਰਾਜਾ ਧਿਆਨ ਸਿੰਘ ਨੇ ਗੱਲ ਛੇੜਦੇ ਹੋਏ ਕਿਹਾ - "ਸ਼ਾਬਾਸ਼ ਬਹਾਦਰੋਂ ਕਮਾਲ ਕਰ ਦਿਤੀ। ਤੁਹਾਡੀ ਇਸ ਸੇਵਾ ਦਾ ਬਦਲਾ ਜ਼ਰੂਰ ਮਿਲੇਗਾ।"

"ਰਾਜਾ ਜੀ ਤੁਹਾਡਾ ਹੁਕਮ ਭਲਾ ਅਸੀਂ ਮੋੜ ਸਕਦੇ ਸਾਂ।" ਸ: ਅਜੀਤ ਸਿੰਘ ਨੇ ਕਿਹਾ।

"ਤੇ ਮੈਂ ਭੀ ਤੁਹਾਡੀ ਨੇਕੀ ਕਦੇ ਨਹੀਂ ਭੁਲਾਵਾਂਗਾ।" ਧਿਆਨ ਸਿੰਘ ਨੇ ਗੱਲ ਮੋੜੀ।

ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਉਹ ਕਿਲੇ ਦੇ ਬੁਰਜ ਦੇ ਨੇੜੇ ਪੁਜ ਗਏ। ਗੱਲ ਦਾ ਪੈਂਤੜਾ ਬਦਲਦੇ ਹੋਏ ਸ: ਲਹਿਣਾ ਸਿੰਘ ਨੇ ਪੁਛਿਆ - "ਰਾਜਾ ਜੀ ਹੁਣ ਤਖਤ ਦਾ ਕੀ ਬਣੇਗਾ?"

"ਤਖਤ ਪਰ ਦਲੀਪ ਸਿੰਘ ਨੂੰ ਬਿਠਾਇਆ ਜਾਵੇਗਾ, ਹੋਰ ਕੀ?" ਧਿਆਨ ਸਿੰਘ ਬੋਲਿਆ।

"ਤੇ ਵਜ਼ੀਰੀ ਦਾ ਕਲਮਦਾਨ ਕੌਣ ਸਾਂਭੇਗਾ" ਗਿਆਨੀ ਗੁਰਮੁਖ ਸਿੰਘ ਨੇ ਸਵਾਲ ਕੀਤਾ।

ਥੋੜਾ ਜਿਹਾ ਸੋਚਣ ਪਿਛੋਂ ਰਾਜਾ ਧਿਆਨ ਸਿੰਘ ਨੇ ਕਿਹਾ - "ਭਾਈ ਗੁਰਮੁਖ ਸਿੰਘਾ! ਮਾਂ ਨੇ ਹਾਲਾਂ ਤਕ ਉਹ ਪੁਤ ਨਹੀਂ ਜਣਿਆ, ਜੋ ਧਿਆਨ ਸਿੰਘ ਦੇ ਹੁੰਦਿਆਂ ਪੰਜਾਬ

-੧੭੧-