ਪੰਨਾ:ਰਾਜਾ ਧਿਆਨ ਸਿੰਘ.pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪਾਸੇ ਮਾਰਾਂ ਮਾਰਦੀਆਂ ਹੋਈਆਂ ਅਗੇ ਵਧ ਰਹੀਆਂ ਸਨ। ਮੁਲਤਾਨ, ਪਿਸ਼ੌਰ, ਕਸ਼ਮੀਰ ਤੇ ਕਾਂਗੜਾ ਗੱਲ ਕੀ ਚਹੁੰਆਂ ਪਾਸਿਆਂ ਦੇ ਰਜਵਾੜਿਆਂ ਤੋਂ ਸਿੱਖ ਰਾਜ ਦੇ ਬਹਾਦਰ ਜਰਨੈਲ ਸ: ਹਰੀ ਸਿੰਘ ਨਲੂਆ, ਰਾਜ ਕੁਮਾਰ ਸ਼ੇਰ ਸਿੰਘ ਤੇ ਰਾਜ ਕੁਮਾਰ ਖੜਕ ਸਿੰਘ ਆਦਿ ਕਰ ਵਸੂਲ ਕਰਕੇ ਖ਼ਜ਼ਾਨੇ ਵਿਚ ਭੇਜ ਰਹੇ ਸਨ ਤੇ ਧਿਆਨ ਸਿੰਘ ਇਹ ਸਭ ਡੂੰਘੀ ਨਿਗਾਹ ਨਾਲ ਵੇਖ ਰਿਹਾ ਸੀ.....ਪੰਜਾਬ ਦੇ ਵਿਸ਼ਾਲ ਰਾਜ ਪਰ ਉਸ ਦੀਆਂ ਲਲਚਾਈਆਂ ਹੋਈਆਂ ਅੱਖਾਂ ਗੱਡੀਆਂ ਗਈਆਂ ਸਨ ਤੇ ਉਹ ਚਾਹੁੰਦਾ ਸੀ ਕਿ ਉਨ੍ਹਾਂ ਰਾਹੀਂ ਇਸ ਬਾਰੇ ਦੇ ਸਾਰੇ ਰਾਜ ਨੂੰ ਹਜ਼ਮ ਕਰ ਜਾਵੇ। ਇਸ ਸਮੇਂ ਤਕ ਉਹ ਆਪਣੇ ਭਰਾ ਸੁਚੇਤ ਸਿੰਘ ਨੂੰ ਸੱਦ ਕੇ ਭੀ ਸਿਖ ਫੌਜ ਵਿਚ ਇਕ ਚੰਗੇ ਹੁਦੇ ਪਰ ਭਰਤੀ ਕਰਵਾ ਚੁਕਿਆ ਸੀ। ਗੁਲਾਬ ਸਿੰਘ ਪਹਿਲਾਂ ਹੀ ਚੰਗੀ ਥਾਂ ਪਰ ਸੀ ਤੇ ਇਹਨਾਂ ਤਿੰਨਾਂ ਭਰਾਵਾਂ ਨੇ ਯਤਨ ਕਰਕੇ ਆਪਣੇ ਪਿਤਾ ਲਈ ਜਮੂ ਦੀ ਹਾਕਮੀ ਸ਼ੇਰੇ ਪੰਜਾਬ ਤੋਂ ਲੈ ਦਿਤੀ ਸੀ। ਗੱਲ ਕੀ ਕੁਝ ਸਾਲ ਪਹਿਲਾਂ ਜਿਸ ਪਰਵਾਰ ਦੇ ਦੋ ਗੱਭਰੂ ਰੋਟੀ ਦੀ ਭਾਲ ਵਿਚ ਲਾਹੌਰ ਆਏ ਸਨ, ਅੱਜ ਉਹ ਸਿਖ ਰਾਜ ਵਿਚ ਇਕ ਬੁਲੰਦ ਮਰਤਬੇ ਦਾ ਮਾਲਕ ਬਣ ਚੁਕਿਆ ਹੈ ਤੇ ਲਾਹੌਰ ਰਾਜ ਦਰਬਾਰ ਵਿਚ ਹਰ ਪਾਸੇ ਉਸ ਦੀ ਤੁਤੀ ਬੋਲ ਰਹੀ ਹੈ। ਰਾਜਾ ਧਿਆਨ ਸਿੰਘ ਇਸ ਸਮੇਂ ਤਕ ਸ਼ੇਰੇ ਪੰਜਾਬ ਦਾ ਖਾਸ ਮੁਸਾਹਿਬ ਬਣਾ ਚੁਕਿਆ ਹੈ, ਗੁਲਾਬ ਸਿੰਘ ਪਿਸ਼ਾਵਰ ਦਾ ਗਵਰਨਰ ਹੈ, ਸੁਚੇਤ ਸਿੰਘ ਸਿੱਖ ਫੌਜਾਂ ਦਾ ਜਰਨੈਲ ਤੇ ਉਹਨਾਂ ਦਾ ਪਿਤਾ ਕਿਸ਼ੋਰ ਸਿੰਘ ਜੰਮੂ ਦਾ ਹਾਕਮ................ਤੇ ਇਹ ਸਭ ਕੁਝ ਹੈ ਧਿਆਨ ਸਿੰਘ ਦੀ

-੧੪-