ਇਹ ਵਰਕੇ ਦੀ ਤਸਦੀਕ ਕੀਤਾ ਹੈ
ਅਧਿਕਾਰ ਦੇ ਰਖਿਆ ਏ, ਜਦ ਕਿ ਬਾਕੀ ਵੱਡੇ ਵੱਡੇ ਸ੍ਰਦਾਰ ਹੱਥ ਬੱਧੀ ਹਜ਼ੂਰੀ ਵਿਚ ਖੜੇ ਰਹਿੰਦੇ ਹਨ। ਪੰਜ ਸੌ ਰੂਪੈ ਰੋਜ਼ ਹੀਰਾ ਸਿੰਘ ਦੇ ਸਿਰਹਾਣੇ ਸ਼ਾਹੀ ਖ਼ਜ਼ਾਨੇ ਵਿਚੋਂ ਦਾਨ ਲਈ ਰਖੇ ਜਾਂਦੇ ਹਨ, ਇਸ ਨਾਲ ਰਾਜਾ ਧਿਆਨ ਸਿੰਘ ਦੇ ਪੌਂ ਬਾਰਾਂ ਹਨ। ਕੁਝ ਰੁਪੈ ਗ਼ਰੀਬਾਂ ਨੂੰ ਦੇ ਕੇ ਬਾਕੀ ਦੇ ਉਸ ਦੇ ਖ਼ਜ਼ਾਨੇ ਵਿਚ ਆ ਜਾਂਦੇ ਹਨ.............ਨਿਤ ਨਵੇਂ ਸੂਰਜ। ਇਸ ਸਮੇਂ ਪੈਸਾ ਭੀ ਹੈ, ਖ਼ੁਸ਼ੀ ਭੀ ਤੇ ਹਕੂਮਤ ਭੀ ਪਰ ਹਕੂਮਤ ਦੀ ਹਿਰਸ ਖਤਮ ਨਹੀਂ ਹੋਈ। ਦਿਮਾਗ ਪੰਜਾਬ ਦੇ ਤਖ਼ਤ ਪਰ ਬੈਠਣ ਦੇ ਸੁਫਨੇ ਲੈ ਰਿਹਾ ਹੈ, ਰੋਕਾਂ ਨੂੰ ਦੂਰ ਕਰਨ ਲਈ ਸੋਚ ਰਿਹਾ ਹੈ।
_______________
-੧੬-