ਪੰਨਾ:ਰਾਜਾ ਧਿਆਨ ਸਿੰਘ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੩.

ਆਪਣੇ ਸ਼ਾਨਦਾਰ ਮਹੱਲ ਵਿਚ ਇਕ ਸੁੰਦਰ ਪਲੰਗ ਉਤੇ ਪਿਆ ਧਿਆਨ ਸਿੰਘ ਆਪਣੇ ਹੀ ਆਪ ਬੁੜ ਬੜਾ ਰਿਹਾ ਹੈ। ‘‘ਕੁਦਰਤ ਸਾਥ ਦੇ ਰਹੀ ਹੈ, ਤਕਦੀਰ ਦਾ ਪਾਸਾ ਸਿਧਾ ਪਿਆ ਹੋਇਆ ਹੈ, ਸ਼ੇਰੇ ਪੰਜਾਬ ਮੁਠੀ ਵਿਚ ਆ ਚੁਕਿਆ ਹੈ, ਦੌਲਤ ਹੈ, ਰਾਜ-ਦਰਬਾਰ ਵਿਚ ਮਾਨ ਏ ਪਰ ਇਸ ਦਾ ਫਾਇਦਾ ਕੀ? ਚਾਹੀਦਾ ਤਾਂ ਇਹ ਹੈ ਕਿ ਰਾਜ ਦਰਬਾਰ ਹੀ ਆਪਣਾ ਹੋਵੇ। ਭਲਾ ਖੜਕ ਸਿੰਘ ਕੌਣ ਏ ਤਖ਼ਤ ਪਰ ਬਹਿਣ ਵਾਲਾ। ਨਿਰਾ ਝੁਡੂ। ਫੇਰ ਪਤਾ ਨਹੀਂ ਮਹਾਰਾਜ ਉਸ ਨੂੰ ਤਖ਼ਤ ਦੇਣ ਲਈ ਕਿਉਂ ਬਜ਼ਿਦ ਹਨ। ਕੀ ਹੀਰਾ ਸਿੰਘ ਨਾਲ ਉਸ ਦਾ ਪਿਆਰ ਨਿਰਾ ਵਿਖਾਵਾ ਹੀ ਹੈ? ਨਹੀਂ ਤਾਂ ਉਹ ਹਰ ਤਰ੍ਹਾਂ ਰਾਜ ਦੇ ਜੋਗ ਹੈ............ਪਰ ਮੈਂ ਭੁਲਦਾ ਹਾਂ। ਰਾਜ ਇਸ ਤਰ੍ਹਾਂ ਥੋੜੇ ਮਿਲਦੇ ਹਨ। ਰਾਜ ਲਈ ਖੂਨ ਦੇ ਦਰਿਆ ਤਰਨੇ ਪੈਂਦੇ ਹਨ, ਮੈਂ ਤਰਾਂਗਾ! ਜ਼ਰੂਰ ਤਰਾਂਗਾ!! ਪੰਜਾਬ ਦਾ ਰਾਜ ਹਾਸਲ ਕਰਕੇ.........’’

ਉਸ ਦੇ ਖਿਆਲਾਂ ਦੀ ਡੋਰ ਹਾਲਾਂ ਇਥੇ ਹੀ ਪੁਜੀ ਸੀ ਕਿ ਗੁਲਾਬ ਸਿੰਘ ਅਚਾਨਕ ਅੰਦਰ ਆ ਗਿਆ, ਦੋਵੇਂ ਭਰਾ ਬੜੇ ਸਤਿਕਾਰ ਨਾਲ ਮਿਲੇ ਜੱਫੀਆਂ ਪਾ ਕੇ; ਫੇਰ

-੧੭-