ਪੰਨਾ:ਰਾਜਾ ਧਿਆਨ ਸਿੰਘ.pdf/24

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੪.

ਜਮਰੋਦ ਦੀ ਜੰਗ ਸਿਖ ਰਾਜ ਦੇ ਇਤਿਹਾਸ ਵਿਚ ਖਾਸ ਵਿਸ਼ੇਸ਼ਤਾ ਰੱਖਦੀ ਏ। ਪਠਾਣਾਂ ਨੇ ਇਸ ਜੰਗ ਨੂੰ ਦੀਨੀ ਯੁਧ ਦੇ ਨਾਮ ਉਤੇ ਬੜੇ ਜ਼ੋਰ ਸ਼ੋਰ ਨਾਲ ਲੜਿਆ। ਸਰਦਾਰ ਹਰੀ ਸਿੰਘ ਨਲੂਏ ਦਾ ਮੁਤਬੰਨਾ ਪੁਤਰ ਸ੍ਰ: ਮਹਾਂ ਸਿੰਘ ਸਿਖ ਫੌਜਾਂ ਦੀ ਕਮਾਨ ਕਰ ਰਿਹਾ ਸੀ। ਉਸ ਨੇ ਆਪਣੀਆਂ ਫੌਜਾਂ ਨਾਲ ਕਿਲੇ ਉਤੇ ਉਹ ਤਾਬੜ ਤੋੜ ਹਮਲੇ ਕੀਤੇ ਕਿ ਪਠਾਣਾਂ ਨੂੰ ਨਾਨੀ ਚੇਤੇ ਆ ਗਈ ਪਰ ਪਿਛੋਂ ਪਠਾਣਾਂ ਨੂੰ ਕਮਾਨ ਪੁਜ ਗਈ ਤੇ ਲੜਾਈ ਦੀ ਹਾਲਤ ਬਦਲਣ ਲੱਗੀ। ਸ: ਹਰੀ ਸਿੰਘ ਨਲੂਏ ਹਾਲਾਂ ਤਕ ਮੈਦਾਨ ਜੰਗ ਵਿਚ ਨਹੀਂ ਸਨ ਅਪੜੇ। ਉਹਨਾਂ ਦੇ ਅਪੜਨ ਸਾਰ ਲੜਾਈ ਦੀ ਹਾਲਤ ਫੇਰ ਸਿਖਾਂ ਦੇ ਹੱਕ ਵਿਚ ਬਦਲ ਗਈ, ਨਲੂਏ ਸ਼ੇਰ ਨੇ ਉਹ ਤਲਵਾਰ ਵਾਹੀ ਕਿ ਜਿਸ ਤੋਂ ਸਾਰਾ ਪਠਾਣੀ ਸੰਸਾਰ ਕੰਬ ਉਠਿਆ। ਅੱਜ ਭੀ ਕਾਬਲ ਦੀਆਂ ਮਾਵਾਂ ਉਸ ਯੋਧੇ ਦਾ ਨਾਮ ਲੈ ਕੇ ਬਚੇ ਡਰਾਉਣ ਲਈ ਮਜਬੂਰ ਹਨ ਤੇ ਉਸ ਮਾਰ ਨੂੰ ਭੁਲ ਨਹੀਂ ਸਕਦੀਆਂ। ਲੋਥ ਤੇ ਲਥ ਚੜ ਗਈ! ਸਿਖਾਂ ਨੇ ਨਾ ਕੇਵਲ ਕਿਲਾ ਹੀ ਲੈ ਲਿਆ, ਸਗੋਂ ਪਠਾਣਾਂ ਨੂੰ ਚੁਣ ਚੁਣ ਕੇ ਮਾਰਿਆ। ਇਕ

-੨੦-