ਪੰਨਾ:ਰਾਜਾ ਧਿਆਨ ਸਿੰਘ.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭੀ ਪਠਾਣ ਮੈਦਾਨ ਵਿਚ ਨਾ ਰਿਹਾ। ਹਜ਼ਾਰਾਂ ਤਲਵਾਰ ਦੇ ਘਾਟ ਉਤਰ ਗਏ ਤੇ ਬਾਕੀ ਸਿਰ ਤੇ ਪੈਰ ਰਖ ਕੇ ਭਜ ਗਏ।

ਇਸ ਸ਼ਾਨਦਾਰ ਜਿਤ ਦੇ ਪਿਛੋਂ ਸ:ਹਰੀ ਸਿੰਘ ਨਲੂਆ ਸ:ਮਹਾਂ ਸਿੰਘ ਤੇ ਕੁਝ ਹੋਰ ਫੌਜੀ ਸਰਦਾਰਾਂ ਸਮੇਤ ਘੋੜਿਆਂ ਉਤੇ ਚੜ੍ਹੇ ਮੈਦਾਨ ਵਿਚ ਖੜੇ ਹਨ ਤੇ ਇਕ ਦੂਜੇ ਨੂੰ ਫਤਹ ਦੀਆਂ ਵਧਾਈਆਂ ਦਿੰਦੇ ਹੋਏ ਹੱਸ ਰਹੇ ਹਨ! ਲਾਹੌਰ ਨੂੰ ਜਿਤ ਦੀ ਖਬਰ ਭੇਜਣ ਲਈ ਏਲਚੀ ਤਿਆਰ ਕੀਤਾ ਜਾ ਰਿਹਾ ਏ, ਸਾਰੇ ਫਤਹ ਦੀ ਖੁਸ਼ੀ ਵਿਚ ਮਸਤ ਤੇ ਸਭ ਤਰ੍ਹਾਂ ਦੇ ਖਤਰਿਆਂ ਤੋਂ ਬੇ-ਪਰਵਾਹ ਹਨ ਕਿ ਅਚਾਨਕ ਛਰਰ ਕਰਦੀ ਇਕ ਗੋਲੀ ਪਿਛੋਂ ਦੀ ਆਈ ਤੇ ਨਲੂਆ ਸਰਦਾਰ ਘੋੜੇ ਤੋਂ ਧਰਤੀ ਪਰ ਢਹਿ ਆਇਆ। ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਖੁਸ਼ੀਆਂ ਦੀ ਥਾਂ ਗਮੀਆਂ ਨੇ ਮੱਲ ਲਿਆ। ਸਰਦਾਰ ਦੀ ਲਾਸ਼ ਝਟ ਪਟ ਕਿਲੇ ਵਿਚ ਪੁਚਾਈ ਗਈ। ਮਤਾਂ ਕੋਈ ਖਰਾਬੀ ਹੀ ਪੈਦਾ ਨਾ ਹੋ ਜਾਵੇ।

............

ਏਸੇ ਸ਼ਾਮ ਨੂੰ ਗੁਲਾਬ ਸਿੰਘ ਨੂੰ ਯਾਰ ਮੁਹੰਮਦ ਖਾਂ ਪਿਸ਼ਾਵਰ ਦੇ ਸ਼ਾਹੀ ਮਹੱਲ ਵਿਚ ਵਧਾਈ ਦੇ ਰਿਹਾ ਸੀ।

‘‘ਜਨਾਬ ਤੁਹਾਡਾ ਕੰਮ ਹੋ ਗਿਆ ਹੈ।’’

‘‘ਠੀਕ।’’

‘‘ਜੀ ਹਾਂ, ਵਧਾਈ ਹੋਵੇ’’ ਯਾਰ ਮੁਹੰਮਦ ਖਾਂ ਨੇ ਕਿਹਾ।

‘‘ਮੈਂ ਭੀ ਰਾਜਾ ਧਿਆਨ ਸਿੰਘ ਹੁਰਾਂ ਨੂੰ ਤੁਹਾਡਾ ਸਾਢੇ ਤੇਰਾਂ ਲੱਖ ਰੁਪੈ ਮਾਫ ਕਰਨ ਲਈ ਲਿਖ ਦਿਤਾ ਏ।’’

-੨੧-