ਪੰਨਾ:ਰਾਜਾ ਧਿਆਨ ਸਿੰਘ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੫.

ਮਨੁਖ ਜਦ ਪਾਪ ਕਰਨ ਪਰ ਉਤਰਦਾ ਏ ਤਾਂ ਹੌਸਲੇ ਨਾਲ ਆਪਣੇ ਆਲੇ ਦੁਆਲੇ ਤੋਂ ਬੇ ਪ੍ਰਵਾਹ ਹੋ ਕੇ ਜੁਟਿਆ ਰਹਿੰਦਾ ਏ। ਉਸ ਨੂੰ ਆਪਣੀ ਹੁਸ਼ਿਆਰੀ ਪਰ ਮਾਣ ਹੁੰਦਾ ਏ ਤੇ ਉਹ ਸਮਝਦਾ ਏ ਕਿ ਉਸ ਦੇ ਕੰਮਾਂ ਨੂੰ ਕੋਈ ਵੇਖ ਨਹੀਂ ਸਕੇਗਾ। ਉਹ ਨਹੀਂ ਸਮਝਦਾ ਕਿ ਘਟ ਘਟ ਦੀ ਜਾਨਣ ਵਾਲਾ ਪ੍ਰਮਾਤਮਾ ਉਸ ਦੀਆਂ ਸਾਰੀਆਂ ਕਰਤੂਤਾਂ ਵੇਖ ਰਿਹਾ ਏ ਤੇ ਕਿਸੇ ਸਮੇਂ ਭੀ ਮਨੁਖੀ ਹਿਰਦੇ ਵਿਚ ਬਹਿ ਕੇ ਉਨ੍ਹਾਂ ਦਾ ਭਾਂਡਾ ਭੰਨ ਸਕਦਾ ਹੈ। ਮਨੁਖ ਨੂੰ ਪਤਾ ਤਦ ਹੀ ਲਗਦਾ ਏ ਜਦ ਅਚਾਨਕ ਉਸ ਦੀਆਂ ਕਰਤੂਤਾਂ ਦਾ ਭਾਂਡਾ ਭਜ ਜਾਂਦਾ ਏ। ਸ: ਹਰੀ ਸਿੰਘ ਨਲੂਏ ਦੀ ਮੌਤ ਦੀ ਇਤਲਾਹ ਮਹਾਰਾਜਾ ਸ਼ੇਰੇ ਪੰਜਾਬ ਨੂੰ ਨਾ ਦੇਣ ਵਿਚ ਧਿਆਨ ਸਿੰਘ ਦੀ ਗਹਿਰੀ ਚਾਲ ਸੀ, ਪਰ ਜਦ ਉਸ ਦਾ ਭਾਂਡਾ ਚੁਰਾਹੇ ਵਿਚ ਭਜ ਗਿਆ ਤਦ ਉਸ ਨੂੰ ਸ਼ਰਮ ਨਾਲ ਸਿਰ ਨੀਵਾਂ ਕਰਨਾ ਪਿਆ।

ਉਹ ਸਮਝਦਾ ਸੀ ਕਿ ਪੰਜਾਂ ਦਰਿਆਵਾਂ ਦੇ ਪਾਤਸ਼ਾਹ ਦੇ ਦਿਲ ਦਿਮਾਗ ਪਰ ਉਸ ਦਾ ਅਧਿਕਾਰ ਹੋ ਗਿਆ ਏ। ਇਤਨਾ ਵਡਾ ਨੀਤੀਵੇਤਾ ਹੋਣ ਦੇ ਬਾਵਜੂਦ ਸੁਆਰਥ ਵਿਚ ਉਸ ਨੂੰ ਇਸ ਗੱਲ ਦੀ ਸੋਝੀ ਨਹੀਂ ਸੀ ਰਹੀ ਕਿ ਪਾਤਸ਼ਾਹਾਂ ਦੀ ਤਬੀਅਤ ਦੋ ਧਾਰੀ ਤਲਵਾਰ ਹੁੰਦੀ ਏ ਤੇ ਉਸ ਦੇ ਉਲਟ

-੨੪-