ਨਹੀਂ ਹੋਇਆ। ਕਹਿੰਦੇ ਹਨ ਕਿ ਪੰਜਾਂ ਦਰਿਆਵਾਂ ਦਾ ਸ਼ੇਰ ਇਸ ਖਬਰ ਨਾਲ ਭੁਬਾਂ ਮਾਰ ਕੇ ਰੋਇਆ ਤੇ ਉਸ ਨੇ ਸਾਫ ਕਹਿ ਦਿਤਾ ਸੀ ਕਿ ਇਹ ਮੌਤ ਸਿਖ ਰਾਜ ਲਈ ਸਭ ਤੋਂ ਵੱਡੀ ਬਦ-ਸ਼ਗਣੀ ਹੈ, ਜਿਸ ਦਾ ਨਤੀਜਾ ਕਦੇ ਚੰਗਾ ਨਹੀਂ ਨਿਕਲ ਸਕਦਾ।
ਹਾਂ, ਅਸੀਂ ਕਹਿ ਰਹੇ ਸਾਂ ਕਿ ਰਾਜਾ ਧਿਆਨ ਸਿੰਘ ਹੁਣ ਵਧੇਰੇ ਰਾਜ-ਭਗਤੀ ਪਰਗਟ ਕਰਕੇ ਆਪਣੇ ਵਿਰੁਧ ਪੈਦਾ ਹੋਏ ਸ਼ੱਕ ਸ਼ੁਬਹਿਆਂ ਨੂੰ ਦੂਰ ਕਰਨ ਦੇ ਯਤਨਾਂ ਵਿਚ ਹੈ। ਧਿਆਨ ਸਿੰਘ ਜਮਰੋਦ ਵਿਚ ਨਲੂਏ ਸਰਦਾਰ ਦੀ ਲਾਸ਼ ਪਰ ਉਹ ਧਾਹਾਂ ਮਾਰ ਕੇ ਰੋ ਰਿਹਾ ਹੈ ਤੇ ਉਸ ਦੇ ਨਾਲ ਹੀ ਸੁਚੇਤ ਸਿੰਘ ਵਿਲਕ ਰਿਹਾ ਹੈ। ਬਾਕੀ ਸਿਖ ਸਰਦਾਰਾਂ ਤੇ ਸਿਖ ਫੌਜਾਂ ਦੀ ਤਾਂ ਗੱਲ ਹੀ ਕੀ ਕਰਨੀ ਹੋਈ, ਉਹਨਾਂ ਨੇ ਤਾਂ ਰੌਣਾ ਹੀ ਸੀ। ਆਖਰ ਸਿਖ ਰਾਜ ਦੇ ਇਸ ਥੰਮ ਦੇ ਸਸਕਾਰ ਦੀ ਤਿਆਰੀ ਹੋਈ। ਸ਼ਾਨਦਾਰ ਬੀਬਾਨ ਤਿਆਰ ਹੋਇਆ ਤੇ ਸ਼ਾਹੀ ਠਾਠ ਨਾਲ ਬਕੋਠ ਯਲਗਰ ਤਕ ਪੁਜਿਆ। ਰਾਜਾ ਧਿਆਨ ਸਿੰਘ ਤੇ ਉਸਦੇ ਸਾਥੀ ਅੱਖਾਂ ਤੋਂ ਅਥਰੂ ਵਹਾਉਂਦੇ ਹੋਏ ਨੰਗੇ ਸਿਰ ਨਾਲ ਜਾ ਰਹੇ ਸਨ। ਕਹਿੰਦੇ ਹਨ ਕਿ ਸਰਦਾਰ ਦੇ ਸਸਕਾਰ ਵਿਚ ਸ਼ਾਮਲ ਹੋਣ ਲਈ ਸ਼ੇਰੇ ਪੰਜਾਬ ਆਪ ਭੀ ਪੁਜ ਗਿਆ ਸੀ, ਪਰੰਤੂ ਡੋਗਰਾ ਸਰਦਾਰਾਂ ਪਰ ਹਾਲਾਂ ਉਸ ਦਾ ਇੰਨਾ ਗੁਸਾ ਸੀ ਕਿ ਉਹਨਾਂ ਨਾਲ ਉਸ ਨੇ ਗਲ ਤਕ ਨਾ ਕੀਤੀ।
ਰਾਜਾ ਧਿਆਨ ਸਿੰਘ ਆਪਣੀ ਰਾਜ-ਭਗਤੀ ਨੂੰ ਸਾਬਤ ਕਰਨ ਲਈ ਹੱਥ ਪੈਰ ਮਾਰ ਰਿਹਾ ਸੀ ਇਸ ਤੋਂ ਪਹਿਲਾਂ ਉਸ ਨੇ ਕੈਲਾਸ਼ ਦਾ ਕਿਲਾ ਭੀ ਜਿਤ ਲਿਆ ਸੀ ਤੇ ਪਿਸ਼ਾਵਰ ਦਾ
-੨੭-