ਸਮੱਗਰੀ 'ਤੇ ਜਾਓ

ਪੰਨਾ:ਰਾਜਾ ਧਿਆਨ ਸਿੰਘ.pdf/32

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸ਼ੋਰਸ਼ ਭੀ ਦਬਾ ਲਈ ਸੀ। ਨਲੂਏ ਸਰਦਾਰ ਦੇ ਸਸਕਾਰ ਤੋਂ ਵਿਹਲੇ ਹੋ ਕੇ ਉਸ ਨੇ ਅਫਗਾਨਿਸਤਾਨ ਤੇ ਪੰਜਾਬ ਦੀਆਂ ਸਰਹੱਦਾਂ ਨੂੰ ਤਕੜਾ ਤੇ ਅਜਿਤ ਕਰਨ ਵਲ ਧਿਆਨ ਦਿਤਾ। ਫੌਜ ਦੇ ਕੇ ਆਪਣੇ ਭਰਾ ਗੁਲਾਬ ਸਿੰਘ ਤੇ ਸੁਚੇਤ ਸਿੰਘ ਨੂੰ ਦਰਾ ਖ਼ੈਬਰ ਤਕ ਅਗਾਂਹ ਭੇਜ ਦਿਤਾ ਤੇ ਆਪ ਕਿਲਾ ਜਮਰੋਦ ਦੀ ਪਿਕਆਈ ਵਿਚ ਲਗ ਗਿਆ। ਦਰਾ ਖੈਬਰ ਵਿਚ ਤਕੜਾ ਘਮਸਾਨ ਮਚਿਆ ਪਰ ਖਾਲਸਾ ਜੀ ਦੀ ਤਲਵਾਰ ਅਗੇ ਪਠਾਣੀ ਠਹਿਰ ਨਹੀਂ ਸਕੇ ਤੇ ਸਿਰ ਤੇ ਪੈਰ ਰੱਖ ਕੇ ਭਜ ਗਏ।

ਹੁਣ ਧਿਆਨ ਸਿੰਘ ਨੇ ਕਿਲਾ ਜਮਰੋਦ ਨੂੰ ਪੱਕਿਆਂ ਕਰ ਲਿਆ ਸੀ ਪਰ ਇਹ ਕਿਲਾ ਹਮਲਿਆਂ ਦੀ ਰੋਕ ਥਾਮ ਲਈ ਕਾਫੀ ਮਲੂਮ ਨਹੀਂ ਸੀ, ਹੁੰਦਾ ਇਸ ਲਈ ਕਿਲਾ ਜਮਰੋਦ ਦੇ ਨੇੜੇ ਹੀ ਉਸ ਨੇ ਇਸ ਫਤਹ ਦੀ ਖੁਸ਼ੀ ਵਿਚ ਇਕ ਫਤਹ ਗੜ੍ਹ ਨਾਮੀ ਕਿਲਾ ਬਣਾਉਣਾ ਸ਼ੁਰੂ ਕੀਤਾ। ਇਸ ਕਿਲੇ ਦਾ ਕੰਮ ਧਿਆਨ ਸਿੰਘ ਨੇ ਬਹੁਤ ਫੁਰਤੀ ਨਾਲ ਕਰਵਾਇਆ। ਸਾਰੀ ਖਾਲਸਾ ਫੌਜ ਇਸ ਕੰਮ ਵਿਚ ਲਗ ਗਈ। ਧਿਆਨ ਸਿੰਘ ਲਈ ਆਪਣੇ ਮਾਲਕ ਦੀ ਵਫਾਦਾਰੀ ਦਾ ਸਬੂਤ ਦੇਣ ਦਾ ਇਹ ਸੁਨਹਿਰੀ ਸਮਾਂ ਸੀ ਤੇ ਉਸ ਨੇ ਇਹ ਸਬੂਤ ਦੇਣ ਲਈ ਆਪਣੇ ਹੱਥਾ ਨਾਲ ਕਿਲੇ ਦੀ ਉਸਾਰੀ ਲਈ ਇੱਟਾਂ ਢੋਹੀਆਂ। ਅਣਜਾਣ ਉਸਦੀ ਵਫਾਦਾਰੀ ਪਰ ਅਸ਼ ਅਸ਼ ਕਰ ਰਹੇ ਸਨ ਤੇ ਜਾਣਕਾਰ ਉਸ ਦੀ ਇਸ ਚਾਲ ਪਰ ਅੰਦਰ ਹੀ ਅੰਦਰ ਹੱਸ ਰਹੇ ਸਨ। ਸ਼ੇਰੇ ਪੰਜਾਬ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਨ ਤੇ ਸੱਚ ਤਾਂ ਇਹ ਹੈ ਕਿ ਧਿਆਨ ਸਿੰਘ ਇਹ ਸਭ ਕੁਝ ਕਰ ਹੀ ਉਹਨਾਂ ਨੂੰ ਵਿਖਾਉਣ ਲਈ ਰਿਹਾ ਹੈ।

-੨੮-