ਪੰਨਾ:ਰਾਜਾ ਧਿਆਨ ਸਿੰਘ.pdf/34

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਨੂੰ ਭੀ ਘੰਟਿਆਂ ਬੱਧੀ ਖੜੇ ਰਹਿਣਾ ਪੈਂਦਾ ਸੀ, ਉਹ ਹਰ ਸਮੇਂ ਬਿਨਾਂ ਰੋਕ ਟੋਕ ਜਾ ਸਕਦਾ ਸੀ।

ਨਲੂਆ ਸਰਦਾਰ ਤਾਂ ਚਲ ਵਸਿਆ ਪਰ ਕਸ਼ੀਮਰ ਦੇ ਇਲਾਕੇ ਵਿਚ ਉਸ ਦੀ ਜਾਗੀਰ ਹਾਲਾਂ ਤੀਕ ਡੋਗਰੇ ਸਰਦਾਰਾਂ ਲਈ ਹਊਏ ਦਾ ਕਾਰਨ ਬਣੀ ਹੋਈ ਸੀ। ਕਾਰਨ ਇਹ ਕਿ ਗੁਲਾਬ ਸਿੰਘ ਕਸ਼ਮੀਰ ਤੇ ਉਤਰ ਪੱਛਮੀ ਇਲਾਕੇ ਪਰ ਨਿਗਾਹ ਲਾਈ ਬੈਠਾ ਸੀ ਤੇ ਨਲੂਏ ਸਰਦਾਰ ਦੀ ਉਹ ਜਾਗੀਰ ਕਿਸੇ ਸਮੇਂ ਭੀ ਉਸਦੇ ਇਸ ਇਰਾਦੇ ਵਿਚ ਰੋਕ ਪਾ ਸਕਦੀ ਸੀ। ਕਿਸ਼ੋਰ ਸਿੰਘ ਦੀ ਮੌਤ ਦੇ ਪਿਛੋਂ ਗੁਲਾਬ ਸਿੰਘ ਜੰਮੂ ਦਾ ਹਾਕਮ ਮੁਕੱਰਰ ਕੀਤਾ ਜਾ ਚੁਕਿਆ ਸੀ ਤੇ ਰਾਜ ਦਰਬਾਰ ਵਿਚੋਂ ਉਸ ਨੂੰ ਰਾਜਾ ਦਾ ਖ਼ਿਤਾਬ ਭੀ ਮਿਲ ਚੁਕਿਆ ਸੀ। ਇਸ ਸਮੇਂ ਤਿੰਨੇ ਭਰਾਵਾਂ ਨੂੰ ਰਾਜੇ ਦਾ ਖ਼ਿਤਾਬ ਮਿਲ ਗਿਆ ਹੋਇਆ ਸੀ। ਰਾਜਾ ਧਿਆਨ ਸਿੰਘ, ਰਾਜਾ ਗੁਲਾਬ ਸਿੰਘ ਤੇ ਰਾਜਾ ਸੁਚੇਤ ਸਿੰਘ ਤੇ ਰਾਜਾ ਧਿਆਨ ਸਿੰਘ ਦਾ ਪੁਤਰ ਰਾਜਾ ਹੀਰਾ ਸਿੰਘ।

ਹੁਣ ਡੋਗਰਾ ਸਰਦਾਰਾਂ ਦਾ ਧਿਆਨ ਨਲੂਏ ਸਰਦਾਰ ਦੀ ਜਾਗੀਰ ਦੀ ਜ਼ਬਤੀ ਵਲ ਹੋਇਆ। ਇਤਿਹਾਸਕਾਰ ਇਸ ਗੱਲ ਨੂੰ ਚੰਗੀ ਤਰਾਂ ਜਾਣਦੇ ਹਨ ਕਿ ਨਲੂਏ ਸਰਦਾਰ ਦਾ ਪੁਤਰ ਕੋਈ ਨਹੀਂ ਸੀ ਤੇ ਉਸ ਨੇ ਸ: ਮਹਾਂ ਸਿੰਘ ਨੂੰ ਮੁਤਬੰਨਾਂ ਬਣਾਇਆ ਹੋਇਆ ਸੀ। ਉਸ ਸ਼ੇਰ ਜਰਨੈਲ ਦੀ ਜ਼ਿੰਦਗੀ ਵਿਚ ਤਾਂ ਕਿਸੇ ਨੂੰ ਹੌਸਲਾ ਨਹੀਂ ਸੀ ਕਿ ਉਸ ਦੇ ਸਾਹਮਣੇ ਅੱਖ ਕਰਕੇ ਕੋਈ ਗੱਲ ਕਹਿ ਸਕੇ ਪਰ ਮੌਤ ਦੇ ਪਿਛੋਂ ਡੋਗਰੇ ਭਰਾਵਾਂ ਸ਼ੇਰੇ ਪੰਜਾਬ ਦੇ ਕੰਨ ਭਰਨੇ ਸ਼ੁਰੂ ਕਰ ਦਿਤੇ ਤੇ ਉਸਦੀ ਜਾਇਦਾਦ ਦੀ ਜ਼ਬਤੀ ਦੇ ਹੁਕਮ ਰਾਜ ਦਰਬਾਰ ਵਿਚੋਂ ਜਾਰੀ ਕਰਵਾਉਣ

-੩੦-