ਵਿਚ ਸਫਲ ਹੋ ਗਏ।
ਇਹ ਰਾਜਾ ਧਿਆਨ ਸਿੰਘ ਤੇ ਉਸ ਦੇ ਭਰਾਵਾਂ ਦੀ ਇਕ ਬਹੁਤ ਵੱਡੀ ਸਫਲਤਾ ਸੀ। ਇਸ ਨਾਲ ਇਕ ਪਾਸੇ ਉਹਨਾਂ ਦੇ ਹੌਸਲੇ ਤੇ ਦਬ ਦਬਾ ਬਹੁਤ ਵਧ ਗਿਆ ਤੇ ਦੂਜੇ ਪਾਸੇ ਦਰਬਾਰ ਦੇ ਸਾਰੇ ਸਰਦਾਰਾਂ ਦੇ ਦਿਲ ਢਹਿ ਗਏ। ਉਹ ਸੋਚਣ ਲਗੇ ਕਿ ਜਦ ਨਲੂਏ ਸਰਦਾਰ ਦੇ ਵਾਰਸਾਂ ਨਾਲ ਅਜੇਹੀ ਤੋਤਾ-ਚਿਸ਼ਮੀ ਹੋ ਸਕਦੀ ਹੈ ਤਾਂ ਉਹ ਕਿਸ ਪਾਣੀ ਹਾਰ ਹਨ। ਉਹਨਾਂ ਨੂੰ ਆਪਣੀ ਭਲਾਈ ਡੋਗਰਾ ਸਰਦਾਰਾਂ ਦੇ ਸਾਹਮਣੇ ਦਬ ਕੇ ਰਹਿਣ ਵਿਚ ਹੀ ਨਜ਼ਰ ਆਉਣ ਲਗੀ। ਉਹ ਇਸ ਗੱਲ ਨੂੰ ਭਲੀ ਪ੍ਰਕਾਰ ਸਮਝਦੇ ਸਨ ਕਿ ਸਿਖ ਦਰਬਾਰ ਵਿਚ ਡੋਗਰਾ ਸਰਦਾਰਾਂ ਦਾ ਇਹ ਜ਼ੋਰ ਰਾਜ ਲਈ ਲਾਭਵੰਦਾ ਨਹੀਂ ਹੋ ਸਕਦਾ ਪਰ ਸ਼ੇਰੇ ਪੰਜਾਬ ਦੇ ਕਿਰਪਾ-ਪਾਤਰ ਡੋਗਰਿਆ ਦੇ ਸਾਹਮਣੇ ਕਿਸੇ ਦੀ ਦਮ ਮਾਰਨ ਦੀ ਵੀ ਸ਼ਕਤੀ ਨਹੀਂ ਸੀ ਤੇ ਸ਼ੇਰੇ ਪੰਜਾਬ ਉਸ ਦੇ ਸਾਹਮਣੇ ਅੱਖ ਉਚੀ ਕਰਨ ਦਾ ਤਾਂ ਕੋਈ ਨਾਢੂ ਖਾਂ ਹੌਸਲਾ ਭੀ ਨਹੀਂ ਸੀ ਕਰ ਸਕਦਾ। ਉਹ ਡੋਗਰਾ ਸਰਦਾਰ ਜਿਹੜੇ ਸਤਲੁਜ ਤੋਂ ਲੈ ਕੇ ਜਮਰੋਦ ਤਕ ਸਾਰੇ ਸਿਖ ਰਾਜ ਉਤੇ ਛਾਏ ਹੋਏ ਸਨ, ਸ਼ੇਰੇ ਪੰਜਾਬ ਦੇ ਸਾਹਮਣੇ ਉਹ ਭੀ ਖਸਿਆਣੀ ਬਿੱਲੀ ਬਣ ਕੇ ਰਹਿ ਜਾਂਦੇ ਸਨ ਤੇ ਇਹੋ ਸੀ ਉਹਨਾਂ ਦੀ ਸਫਲਤਾ ਦਾ ਭੇਦ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਕ ਬੇਹੱਦ ਦਬਦਬੇ ਵਾਲਾ ਤੇ ਦੂਰ-ਦਰਸ਼ੀ ਪਾਤਸ਼ਾਹ ਸੀ, ਪਰ ਡੋਗਰਿਆਂ ਦੀ ਵਧ ਰਹੀ ਸ਼ਕਤੀ ਨੂੰ ਰੋਕਣ ਲਈ ਉਹ ਅਸਰਮਥ ਸੀ। ਇਸ ਦਾ ਇਹ ਕਾਰਨ ਨਹੀਂ ਸੀ ਕਿ ਉਸ ਨੂੰ ਇਹਨਾਂ ਦੀ ਕੋਈ ਕਾਣ ਸੀ ਜਾਂ ਉਸ ਵਿਚ ਇਹਨਾਂ ਨੂੰ ਦਬਾਉਣ ਦੀ ਸ਼ਕਤੀ ਨਹੀਂ
-੩੧