ਪੰਨਾ:ਰਾਜਾ ਧਿਆਨ ਸਿੰਘ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਕਾਰਨ ਇਹ ਸੀ ਕਿ ਆਪਣੇ ਖੁਸ਼ਾਮਦੀ ਸੁਭਾਅ ਦੇ ਕਾਰਨ ਇਹਨਾਂ ਨੇ ਸ਼ੇਰੇ ਪੰਜਾਬ ਦੇ ਦਿਲ ਦਿਮਾਗ ਪਰ ਕਬਜ਼ਾ ਕੀਤਾ ਹੋਇਆ ਸੀ ਤੇ ਹਰ ਉਹ ਸਮੇਂ ਛਾਏ ਵਾਂਗ ਉਸਦੇ ਨਾਲ ਰਹਿੰਦੇ ਸਨ। ਕੋਈ ਦੂਜਾ ਸਿਖ ਸਰਦਾਰ ਉਹਨਾਂ ਦੀ ਆਗਿਆ ਤੋਂ ਬਿਨਾਂ ਸ਼ੇਰੇ ਪੰਜਾਬ ਦੇ ਨੇੜੇ ਫਟਕ ਨਹੀਂ ਸੀ ਸਕਦਾ। ਧਿਆਨ ਸਿੰਘ ਜਾਂ ਹੀਰਾ ਸਿੰਘ ਦੋਹਾਂ ਵਿਚੋਂ ਇਕ ਹੋਰ ਸਮੇਂ ਮਹਾਰਾਜਾ ਸਾਹਿਬ ਦੇ ਪਾਸ ਰਹਿੰਦਾ ਤੇ ਬੜੀ ਹੁਸ਼ਿਆਰੀ ਨਾਲ ਹੋਰ ਸਿਖ ਸਰਦਾਰਾਂ ਤੇ ਰਾਜ ਕੁਮਾਰਾਂ ਵਿਰੁਧ ਉਹਨਾਂ ਦੇ ਕੰਨ ਭਰਦਾ ਰਹਿੰਦਾ ਇਸ ਦੇ ਬਾਵਜੂਦ ਸ਼ੇਰੇ ਪੰਜਾਬ ਇਹ ਸਮਝਣ ਲਗ ਪਏ ਸਨ ਕਿ ਇਹਨਾਂ ਲੋਕਾਂ ਦੀ ਨੀਤ ਸਾਫ ਨਹੀਂ ਏ ਪਰ ਇਹ ਅਨਭਵ ਉਹਨਾਂ ਨੂੰ ਬਹੁਤ ਪਿੱਛੋਂ ਹੋਇਆ.......ਉਸ ਸਮੇਂ ਜਦ ਕੁਝ ਹੋ ਨਹੀਂ ਸਕਦਾ ਸੀ। ਉਸ ਸਮੇਂ ਇਕ ਪਾਸ ਡੋਗਰਾ ਭਰਾਵਾਂ ਦੀ ਤਾਕਤ ਬਹੁਤ ਵਧ ਗਈ ਸੀ ਤੇ ਦੂਜੇ ਪਾਸੇ ਸ਼ੇਰੇ ਪੰਜਾਬ ਦੀ ਸਿਹਤ ਜਵਾਬ ਦੇ ਬੈਠੀ ਸੀ, ਇਸ ਲਈ ਉਹ ਕੁਝ ਕਰ ਨਹੀਂ ਸਕੇ। ਸ਼ਾਇਦ ਸ਼ੇਰੇ ਪੰਜਾਬ ਇਹ ਭੀ ਸਮਝਦੇ ਹੋਣ ਕਿ ਡੋਗਰੇ ਭਰਾ ਕੇਵਲ ਔਹਦਿਆਂ ਦੇ ਭੁਖੇ ਹਨ ਤੇ ਰਾਜ ਧ੍ਰੋਹੀ ਨਹੀਂ ਹਨ, ਇਸ ਲਈ ਉਹਨਾਂ ਨੇ ਇਹਨਾਂ ਦੇ ਦਮਨ ਵਲ ਧਿਆਨ ਨਾ ਦਿਤਾ ਹੋਵੇ। ਕੁਝ ਵੀ ਹੋਵੇ ਸ਼ੇਰੇ ਪੰਜਾਬ ਨੇ ਡੋਗਰਾ ਭਰਾਵਾਂ ਦੇ ਦਮਨ ਦਾ ਕਦੇ ਖਿਆਲ ਨਹੀਂ ਕੀਤਾ। ਉਹਨਾਂ ਨੇ ਇਹ ਗੱਲ ਜਾਣੀ ਨਹੀਂ ਜਾਂ ਜਾਣ ਕੇ ਵੀ ਅਣਜਾਣ ਬਣੇ ਰਹੇ ਕਿ ਇਕ ਦਿਨ ਅਜੇਹਾ ਆਵੇਗਾ ਜਦ ਕਿ ਇਹ ਬੁਕਲ ਦੇ ਸੱਪ ਸਿਖ ਰਾਜ ਨੂੰ ਡੱਸ ਦੇਣਗੇ ਤੇ ਉਸ ਦੀ ਔਲਾਦ ਨਾਲ ਧ੍ਰੋਹ ਕਮਾਉਣਗੇ ਪਰ ਹੋਣੀ ਬੜੀ ਪ੍ਰਬਲ ਹੈ, ਉਸ ਦੇ ਸਾਹਮਣੇ ਕਿਸੇ

-੩੨-