ਦੀ ਪੇਸ਼ ਨਹੀਂ ਜਾਂਦੀ ਤੇ ਉਸਨੂੰ ਕੋਈ ਟਾਲ ਨਹੀਂ ਸਕਦਾ। ਫੇਰ ਜੇ ਸ਼ੇਰੇ ਪੰਜਾਬ ਇਸ ਸਿਲਸਿਲੇ ਵਿਚ ਗਲਤੀ ਖਾ ਗਿਆ। ਤਾਂ ਇਸ ਵਿਚ ਹੈਰਾਨੀ ਦੀ ਕਿਹੜੀ ਗੱਲ ਹੈ।
੬.
ਹੁਣ ਧਿਆਨ ਸਿੰਘ ਲਈ ਫੇਰ ਮੈਦਾਨ ਸਾਫ ਸੀ। ਸ਼ੇਰੇ ਪੰਜਾਬ ਦੇ ਦਿਲ ਵਿਚ ਪਏ ਹੋਏ ਖਿਆਲ ਕਢਣ ਵਿਚ ਉਹ ਕਾਫੀ ਹਦ ਤਕ ਸਫਲ ਹੋ ਚੁਕਿਆ ਸੀ। ਪਾਤਸ਼ਾਹ ਦਾ ਧਿਆਨ ਭੂਤ ਵਲ ਨਹੀਂ ਭਵਿੱਖਤ ਵਲ ਵਧੇਰੇ ਹੁੰਦਾ ਏ। ਨਲੂਏ ਸ੍ਰਦਾਰ ਦੇ ਪਿਛੋਂ ਜਦ ਡੋਗਰੇ ਭਰਾਵਾਂ ਨੇ ਜਮਰੋਦ ਤੇ ਖੈਬਰ ਦੀ ਮੁਹਿੰਮ ਨੂੰ ਬਹਾਦੁਰੀ ਨਾਲ ਨਜਿੱਠ ਲਿਆ ਤੇ ਫਤਹਗੜ੍ਹ ਕਿਲੇ ਦੀਆਂ ਇੱਟਾਂ ਧਿਆਨ ਸਿੰਘ ਨੇ ਆਪਣੇ ਸਿਰ ਪਰ ਚੁਕ ਕੇ ਫੋਈਆਂ ਤਦ ਸ਼ੇਰੇ ਪੰਜਾਬ ਨੂੰ ਉਨ੍ਹਾਂ ਦੀ ਵਫਾਦਾਰੀ ਦਾ ਭਰੋਸਾ ਹੋ ਗਿਆ। ਆਪਣੀ ਖੁਸ਼ਾਮਦ ਭਰੀ ਚਾਲ ਨਾਲ ਧਿਆਨ ਸਿੰਘ ਨੇ ਆਪਣੇ ਮਾਲਕ ਦਾ ਭਰੋਸਾ ਹੋਰ ਦੀ ਜਿੱਤ ਲਿਆ। ਬਸ ਪਹਿਲੀਆਂ ਤੋਂ ਵਧ ਮੌਜਾਂ ਬਣ ਗਈਆਂ ਉਨ੍ਹਾਂ ਵਾਸਤੇ, ਪਾਤਸ਼ਾਹ ਦੇ ਸਾਹਮਣੇ ਉਨ੍ਹਾਂ ਤੁਲ ਹੋਰ ਕੋਈ ਵੀ ਨਾ ਰਹਿ ਗਿਆ। ਵੱਡੇ ਵਜ਼ੀਰ ਦੀ ਪਦਵੀ ਤਾਂ ਧਿਆਨ ਸਿੰਘ ਪਹਿਲਾਂ ਹੀ ਪਾ ਚੁਕਿਆ ਸੀ ਤੇ ਰਾਜੇ ਦਾ ਖ਼ਿਤਾਬ ਵੀ ਸਣੇ ਭਰਾਵਾਂ ਤੇ ਪੁਤਰ ਦੇ ਉਹ ਪਹਿਲਾ ਹੀ ਹਾਸਲ ਕਰ ਚੁਕਿਆ ਸੀ, ਤੇ ਇਸ ਤੋਂ ਕੋਈ ਵੱਡਾ ਸਨਮਾਨ ਸਿਖ ਰਾਜ ਵਿਚ ਹੈ ਈ ਨਹੀਂ ਸੀ ਪਰ ਧਿਆਨ ਸਿੰਘ ਦੀ ਇਛਿਆ ਸੀ ਕਿ ਮਹਾਰਾਜ ਉਸ ਨੂੰ
-੩੩-