ਪੰਨਾ:ਰਾਜਾ ਧਿਆਨ ਸਿੰਘ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਰ ਵਡਿਆਉਣ ਤਾਂਕਿ ਉਸ ਦੇ ਦਬ ਦਬਾ ਵਿਚ ਹੋਰ ਵਾਧਾ ਹੋਵੇ, ਇਸ ਲਈ ਉਸਨੇ ਇਹ ਗੱਲ ਉਨ੍ਹਾਂ ਦੇ ਕੰਨੀ ਪਾਉਣੀ ਸ਼ੁਰੂ ਕਰ ਦਿੱਤੀ।

ਓਧਰ ਸ਼ੇਰੇ ਪੰਜਾਬ ਵੀ ਰਾਜਨੀਤੀ ਦੇ ਇਸ ਗੁਰ ਨੂੰ ਭਲੀ ਪ੍ਰਕਾਰ ਸਮਝਦਾ ਸੀ ਕਿ ਅਫਸਰਾਂ ਦਾ ਦਬਦਬਾ ਬਣਿਆ ਰਹਿਣਾ ਜ਼ਰੂਰੀ ਹੈ। ਰਾਜਾ ਧਿਆਨ ਸਿੰਘ ਦੇ ਹੌਲੇ ਪੈਣ ਦਾ ਵੀ ਉਸ ਨੂੰ ਪਤਾ ਸੀ। ਇਸ ਲਈ ਉਸਦਾ ਰੋਹਬ ਕਾਇਮ ਕਰਨ ਵਾਸਤੇ ਜਿਥੇ ਉਸਨੇ ਨਲੂਏ ਸ੍ਰਦਾਰ ਦੀ ਜਾਗੀਰ ਦੀ ਜ਼ਬਤੀ ਦੇ ਹੁਕਮ ਜਾਰੀ ਕਰਨੇ ਪ੍ਰਵਾਨ ਕਰ ਲਏ, ਉਥੇ ਰਾਜਾ ਧਿਆਨ ਸਿੰਘ ਨੂੰ ਹੋਰ ਭੀ ਵਡਿਆਇਆ।

ਪਸ਼ਾਵਰ ਤੋਂ ਮੁੜਨ ਪਿਛੋਂ ਸ਼ੇਰੇ ਪੰਜਾਬ ਨੇ ਇਕ ਖਾਸ ਦਰਬਾਰ ਫਤਹ ਦੀ ਖੁਸ਼ੀ ਵਿਚ ਕੀਤਾ। ਸਾਰੇ ਸਿਖ ਸ੍ਰਦਾਰ ਆਪਣੇ ਆਪਣੇ ਰੁਤਬੇ ਅਨੁਸਾਰ ਇਸ ਦਰਬਾਰ ਵਿਚ ਬੈਠੇ ਹੋਏ ਸਨ। ਮਹਾਰਾਜਾ ਸਾਹਿਬ ਨੇ ਸਾਰੇ ਸ੍ਰਦਾਰਾਂ ਨੂੰ ਕੈਂਠੇ ਤੇ ਭੁਗਤੀਆਂ ਇਨਾਮ ਵਜੋਂ ਦਿੱਤੀਆਂ। ਉਸ ਦੇ ਪਿਛੋਂ ਇਕ ਹੀਰਿਆਂ ਜੜਤ ਹਾਰ ਰਾਜਾ ਧਿਆਨ ਸਿੰਘ ਦੇ ਗਲ ਵਿਚ ਪਾਇਆ ਤੇ ਉਸ ਨੂੰ 'ਰਾਜਾ ਰਾਜਗਾਨ ਰਾਜਾ ਹਿੰਦ ਪਤ ਰਾਜਾ ਬਹਾਦਰ।' ਦਾ ਖ਼ਿਤਾਬ ਦੇ ਕੇ ਨਿਵਾਜਿਆ। ਪਿਛੋਂ ਸਾਰੇ ਸ੍ਰਦਾਰਾਂ ਤੋਂ ਉਸਨੂੰ ਵਧਾਈਆਂ ਤੇ ਤੋਹਫੇ ਦੁਵਾਏ।

ਧਿਆਨ ਸਿੰਘ ਦੀ ਖੁਸ਼ੀ ਦਾ ਅਜ ਕੋਈ ਅੰਤ ਨਹੀਂ ਸੀ। ਕਿਥੇ ਉਹ ਆਪਣੇ ਅੰਦਰਲੇ ਪਾਪਾਂ ਕਰਕੇ ਕੰਬ ਰਿਹਾ ਸੀ ਤੇ ਉਸਨੂੰ ਤੌਖਲਾ ਸੀ ਕਿ ਕਿਤੇ ਪਾਤਸ਼ਾਹ ਉਸ ਨੂੰ ਸਜ਼ਾ ਹੀ ਨਾ ਦੇਵੇ ਤੇ ਕਿਥੇ ਸਭ ਤੋਂ ਵੱਡਾ ਖ਼ਿਤਾਬ..............ਖ਼ੁਸ਼ੀ ਨਾਲ ਉਹ

-੩੪-