ਪੰਨਾ:ਰਾਜਾ ਧਿਆਨ ਸਿੰਘ.pdf/43

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਲੜਕੀਆਂ ਭੀ ਹਨ, ਜੋ ਹਜ਼ਾਰ ਦੀ ਇਛਿਆ ਹੋਵੇ।’’

‘‘ਹਾਂ, ਹਾਂ ਜ਼ਰੂਰ ਸੁਨੇਹਾ ਭੇਜੋ।’’

ਫੇਰ ਸੁਨੇਹਾ ਭੇਜਿਆ ਗਿਆ ਤੇ ਫੇਰ ਉਤਰ ਆਇਆ। ਰਾਣੀ ਨੇ ਸੁਨੇਹਾ ਸਿਧਾ ਸ਼ੇਰੇ ਪੰਜਾਬ ਦੇ ਨਾਮ ਭੇਜਿਆ ਤੇ ਕਹਿ ਭੇਜਿਆ ਕਿ ‘‘ਪਾਤਸ਼ਾਹ! ਨੀਚ ਖਾਨਦਾਨ ਵਿਚ ਰਾਜਕੁਮਾਰੀਆਂ ਨੂੰ ਨਾ ਭੇਜੋ। ਹਾਂ, ਆਪ ਵਿਆਹੁਣ ਆਓ, ਸੇਹਰੇ ਲਾ ਕੇ ਤਾਂ ਜੀ ਸਦਕ ਆਓ।’’

ਮਹਾਰਾਜ ਸ਼ੇਰੇ ਪੰਜਾਬ ਪਹਿਲਾਂ ਤਾਂ ਇਸ ਸੁਨੇਹੇ ਤੋਂ ਬੜਾ ਗੁਸੇ ਹੋਇਆ ਪਰ ਜਦ ਇਹ ਸੁਣਿਆ ਕਿ ਕੁੜੀਆਂ ਸੁਹੱਪਣ ਵਿਚ ਚੰਦ ਨੂੰ ਮਾਤ ਕਰਦੀਆਂ ਹਨ ਤਾਂ ਸੇਹਰੇ ਬੰਨ੍ਹ ਕੇ ਉਨ੍ਹਾਂ ਨੂੰ ਵਿਆਹ ਲਿਆਇਆ ਤੇ ਕਟੋਚ ਦਾ ਰਾਜ ਵੀ ਵਾਗੁਜ਼ਾਰ ਕਰ ਦਿਤਾ। ਕਹਿੰਦੇ ਹਨ ਕਿ ਚੰਦ ਸੂਰਜ ਵੀ ਹੁਸਨ ਦਾ ਪਾਣੀ ਭਰਦੇ ਹਨ। ਇਸ ਲਈ ਜੇ ਸ਼ੇਰੇ ਪੰਜਾਬ ਦੋ ਸੋਹਣੀਆਂ ਪਹਾੜਨਾਂ ਪਰ ਭੁਲ ਬੈਠਾ ਤਾਂ ਕਿਹੜੀ ਹੈਰਾਨੀ ਵਾਲੀ ਗਲ ਹੋਈ।

ਪਰ ਧਿਆਨ ਸਿੰਘ ਨੂੰ ਇਹ ਗੱਲ ਚੰਗੀ ਨਹੀਂ ਲਗੀ, ਉਹ ਤਾਂ ਸੁਪਨੇ ਲੈ ਰਿਹਾ ਸੀ, ਕਟੋਚ ਵਿਚ ਹੀਰਾ ਸਿੰਘ ਨੂੰ ਵਿਆਹੁਣ ਦੇ; ਤੇ ਵਿਆਹ ਕਰਾ ਲਿਆ ਮਹਾਰਾਜ ਨੇ ਆਪ। ਹੁਣ ਨਾਂ ਤਾਂ ਮਹਾਰਾਜ ਦੇ ਤੇਜ ਪ੍ਰਤਾਪ ਅਗੇ ਉਹ ਕੁਝ ਕਹਿ ਹੀ ਸਕਦਾ ਸੀ ਤੇ ਨਾਹੀ ਚੁਪ ਹੀ ਰਹਿ ਸਕਦਾ ਸੀ ਪਰ ਲਹੂ ਦੇ ਘੁਟ ਪੀ ਕੇ ਉਸ ਨੂੰ ਚੁਪ ਹੋਣ ਲਈ ਹੀ ਮਜਬੂਰ ਹੋਣਾ ਪਿਆ। ਇਸ ਤੋਂ ਬਿਨਾਂ ਉਸ ਵਾਸਤੇ ਚਾਰਾ ਹੀ ਕੀ ਸੀ। ਬਨਾਉਟੀ ਖੁਸ਼ੀ ਪ੍ਰਗਟ ਕਰਕੇ ਉਸਨੂੰ ਸ਼ੇਰੇ ਪੰਜਾਬ ਨੂੰ ਇਸ ਵਿਆਹ ਦੀ ਵਧਾਈ ਵੀ ਦੇਣੀ ਹੀ ਪਈ।

-੩੯-