ਪੰਨਾ:ਰਾਜਾ ਧਿਆਨ ਸਿੰਘ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਜ ਉਹ ਘਰ ਵਿਚ ਉਦਾਸ ਜਿਹਾ ਮੰਜੀ ਤੇ ਪਿਆ ਹੋਇਆ ਸੀ। ਘਰ ਵਾਲੀ ਪਤੀ ਨੂੰ ਉਦਾਸ ਵੇਖਕ ਉਸ ਦਾ ਦਿਲ ਪ੍ਰਚਾਉਣ ਲਈ ਆ ਬੈਠੀ।

‘‘ਤਹਾਡ ਮਹਾਰਾਜ ਦੇ ਵਿਆਹ ਦੀ ਵਧਾਈ ਹੋਵੇ ਜੀ!’’

‘‘ਹੁੰ!’’

‘‘ਸੁਣਿਆ ਏ-ਬੜੀਆਂ ਸੋਹਣੀਆਂ ਕੁੜੀਆਂ ਵਿਆਹ ਕੇ ਆਂਦੀਆਂ ਨਿ।’’

‘‘ਬੁਢੇ ਵਾਰੇ ਮਤ ਮਾਰੀ ਗਈ ਏ।’’ ਧਿਆਨ ਸਿੰਘ ਨੇ ਕਿਹਾ।

‘‘ਕਿਉਂ ਜੀ! ਅਨਦਾਤਾ ਲਈ ਅਜੇਹੇ ਸ਼ਬਦ ਵਰਤਣੇ ਸਾਡੇ ਲਈ ਠੀਕ ਹਨ?’’

‘‘ਹੁੰ ਅਨਦਾਤਾ ਭੋਲੀਏ! ਰਾਜਸੀ ਸੰਸਾਰ ਵਿਚ ਕੌਣ ਅਨਦਾਤਾ ਤੇ ਕੌਣ ਖਾਣ ਵਾਲਾ। ਇਥੇ ਤਾਂ ਸਿਆਣਪ ਤੇ ਦਲੇਰੀ ਹੀ ਕੰਮ ਆਉਂਦੀ ਏ। ਜਿਸ ਦੇ ਪੱਲੇ ਅਕਲ ਹੋਵੇ। ਉਸੇ ਦੀ ਚਲਦੀ ਏ। ਪਤਾ ਈ ਕੀ ਗਲ ਏ?’’

‘‘ਕੀ?’’

‘‘ਸੰਸਾਰ ਚੰਦ ਦੀਆਂ ਕੁੜੀਆਂ ਵਿਆਹ ਲਿਆਇਆ ਈ!’’

‘‘ਉਹ, ਜਿਥੇ ਹੀਰਾ ਸਿੰਘ ਦੇ ਸਾਕ ਦੀ ਗਲ ਚਲ ਰਹੀ ਸੀ।’’

‘‘ਆਹੋ ਹੋਰ ਕੀ। ਕਿਥੇ ਬਚੜੇ ਨੂੰ ਵਿਆਹੁਣ ਦੀਆ ਗੱਲਾਂ ਤੇ ਕਿਥੇ ਆਪ ਡੋਲੀ ਲੈ ਆਇਆ।’’

‘‘ਪਾਤਸ਼ਾਹ ਜੂ ਹੋਇਆ।’’

-੪੦-