ਸਮੱਗਰੀ 'ਤੇ ਜਾਓ

ਪੰਨਾ:ਰਾਜਾ ਧਿਆਨ ਸਿੰਘ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘‘ਹੂੰ! ਸਮਾਂ ਔਣ ਪਰ ਪਤਾ ਲਗੇਗਾ। ਕੌਣ ਪਾਤਸ਼ਾਹ ਬਣਦਾ ਏ।’’

‘‘ਵੇਖੋ ਜੀ! ਅਜੇਹੀਆਂ ਗੱਲਾਂ ਕਰਕੇ ਕੋਈ ਬਿਪਤਾ ਨਾ ਸਹੇੜ ਲੈਣੀ। ਜੇ ਕਿਸੇ ਨੇ ਚੁਗਲੀ ਜਾ ਕੀਤੀ ਤਾ...........।’’

‘‘ਕਿਹੜਾ ਜੰਮਿਆ ਏ ਚੁਗਲੀ ਕਰਨ ਵਾਲਾ। ਭੋਲੀਏ ਧਿਆਨ ਸਿੰਘ ਦੀ ਚੁਗਲੀ ਕਰਨੀ ਕੋਈ ਖਾਲਾ ਜੀ ਦਾ ਵਾੜਾ ਥੋੜਾ ਏ, ਮੌਤ ਨਾਲ ਖੇਡਣਾ ਏਂ ਮੌਤ ਨਾਲ।’’

‘‘ਪਰ ਜੀ.......।’’

‘‘ਕੀ?’’

‘‘ਸੁਣਿਆ ਏ ਮਹਾਰਾਜ ਰਾਜਕੁਮਾਰ ਖੜਕ ਸਿੰਘ ਨੂੰ ਰਾਜ ਤਿਲਕ ਦੇਣ ਵਾਲੇ ਹਨ।’’

‘‘ਆਹੋ!’’

‘‘ਪਰ ਤੁਸੀਂ ਤਾਂ ਕਹਿੰਦੇ ਸਾਓ।’’

‘‘ਹਾਂ, ਮੈਂ ਕਹਿੰਦਾ ਸਾਂ ਨਾ ਹੀਰਾ ਸਿੰਘ ਤਖਤ ਪਰ ਬੈਠੇਗਾ। ਇਹੋ ਗਲ ਨਾ। ਭੋਲੀਏ ਕਾਹਲੀ ਨਾ ਹੋ। ਇਹੋ ਹਊਗਾ। ਪੰਜਾਬ ਦਾ ਤਾਜ ਤੇਰੇ ਹੀਰੇ ਦੇ ਸਿਰ ਪਰ ਹੀ ਆਵੇਗਾ।’’

‘‘ਪਰ.......।’’

‘‘ਨਿਰੀ ਭੋਲੀ ਏ, ਤੂੰ ਵੀ। ਰਾਜ ਭਲਾ ਕੋਈ ਸਿਧੇ ਹੱਥ ਥੋੜਾ ਦਿੰਦਾ ਏ। ਪਤਾ ਨਹੀਂ ਇਸ ਲਈ ਕਿਤਨੇ ਪਾਪੜ ਵੇਲਣੇ ਪੈਣੇ ਨਿ, ਕਿਤਨੇ ਖੂਨ ਕਰਨੇ ਪੈਣੇ ਨਿ।’’

ਖੂਨਾਂ ਦਾ ਨਾਮ ਸੁਣ ਕੇ ਸਵਾਣੀ ਕੰਬ ਉਠੀ।

ਧਿਆਨ ਸਿੰਘ ਨੇ ਹੱਸ ਕੇ ਕਿਹਾ- ‘‘ਜ਼ਰਾ ਬੁਢੇ ਨੂੰ

-੪੧-