ਪੰਨਾ:ਰਾਜਾ ਧਿਆਨ ਸਿੰਘ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਲਣ ਤਾਂ ਦੇਹ।’’

‘‘ਪਰ ਤੁਸਾਂ ਮੇਰੇ ਲਾਲ ਨੂੰ ਕਿਤੇ ਬਿਪਤਾ ਵਿਚ ਹੀ ਨ ਪਾ ਦੇਣਾ।’’

‘‘ਛੀ-ਇਸਤ੍ਰੀਆਂ ਰਾਜਸੀ ਗੱਲਾਂ ਨੂੰ ਖਾਕ ਸਮਝਦੀਆਂ ਨੇ। ਡਰ ਦੀਆਂ ਪੰਡਾਂ, ਪਰੇ ਜਾ।’’

‘‘ਮਾਲਕ ਹੋ ਪਰ ਜਿਹੜੀ ਗਲ ਕਰਨੀ ਸੋਚ ਸਮਝ ਕੇ ਕਰਨੀ।’’

‘‘ਤੇ ਤੇਰੀ ਜਾਚੇ ਮੈਂ ਕੋਈ ਮੂਰਖ ਹਾਂ।’’

ਸਵਾਣੀ ਸ਼ਰਮਿੰਦੀ ਜਿਹੀ ਹੋ ਕੇ ਉਠਕੇ ਚਲੀ ਗਈ।

ਇਸ ਸਮੇਂ ਧਿਆਨ ਸਿੰਘ ਦੇ ਹਿਰਦੇ ਵਿਚ ਅੱਗ ਲਗ ਰਹੀ ਸੀ। ਇਉਂ ਮਲੂਮ ਹੁੰਦਾ ਸੀ ਕਿ ਉਸ ਦੇ ਅੰਦਰ ਹੀ ਅੰਦਰ ਇਕ ਜਵਾਲਾਮੁਖੀ ਧਦਕ ਰਿਹਾ ਹੈ, ਜੋ ਕਿਸੇ ਸਮੇਂ ਭੀ ਫਟਕੇ ਰਾਜ-ਪ੍ਰਵਾਰ ਦੇ ਖਾਲਸਾ ਰਾਜ ਦੀਆਂ ਜੜਾਂ ਹਲਾ ਦੇਵੇਗਾ।

ਸ਼ੇਰੇ ਪੰਜਾਬ ਦੀ ਸੇਹਤ ਦਿਨੋ ਦਿਨ ਢਿਲੀ ਹੁੰਦੀ ਜਾਂਦੀ ਹੈ ਤੇ ਏਧਰ ਧਿਆਨ ਸਿੰਘ ਦੇ ਖੜਜੰਤਰ ਤੇਜ਼ ਹੁੰਦੇ ਜਾ ਰਹੇ ਹਨ। ਸ਼ਾਹੀ ਕਿਲੇ ਵਿਚ ਡੋਗਰਾ ਭਰਾਵਾਂ ਦੀਆਂ ਰੋਜ਼ ਗੁਪਤ ਸਭਾਵਾਂ ਹੁੰਦੀਆਂ ਹਨ ਤੇ ਰਾਜ-ਹਰਨ ਦੀਆਂ ਵੇਉਂਤਾਂ ਤੇ ਸਾਜ਼ਸ਼ਾਂ ਘੜੀਆਂ ਜਾਂਦੀਆਂ ਹਨ। ਗੁਲਾਬ ਸਿੰਘ ਕਸ਼ਮੀਰ ਦੀ ਜਨਤਾ ਦਾ ਆਸ਼ਕ ਹੈ ਤੇ ਇਸਦੇ ਨਾਲ ਉਤਰ ਪੂਰਬੀ ਸੂਬਿਆਂ ਦੀ ਹਕੂਮਤ ਦਾ ਚਾਹਵਾਨ, ਜਦ ਕਿ ਧਿਆਨ ਸਿੰਘ ਬਾਕੀ ਸਾਰੇ ਸਿਖ ਰਾਜ ਦੇ ਤਖਤ ਪਰ ਕਬਜ਼ਾ ਕਰਨ ਦੇ ਸੁਪਨੇ ਲੈ ਰਿਹਾ ਹੈ। ਸੁਚੇਤ ਸਿੰਘ ਉਨ੍ਹਾਂ ਦੀ ਹਾਂ ਵਿਚ ਹਾਂ ਤਾਂ ਮਿਲਾਉਂਦਾ ਹੈ।

-੪੨-