ਸਮੱਗਰੀ 'ਤੇ ਜਾਓ

ਪੰਨਾ:ਰਾਜਾ ਧਿਆਨ ਸਿੰਘ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਅੰਦਰੋ ਅੰਦਰੀ ਉਸ ਦੇ ਦਿਲ ਵਿਚ ਭੀ ਰਾਜ' ਹਾਸਲ ਕਰਨ ਦੇ ਲਡੂ ਭੁਰ ਰਹੇ ਹਨ। ਗੁਲਾਬ ਸਿੰਘ ਤੇ ਧਿਆਨ ਸਿੰਘ ਭੀ ਇਵਾਣੇ ਥੋੜੇ ਸਨ, ਉਹ ਉਸਨੂੰ ਭੀ ਕਈ ਤਰ੍ਹਾਂ ਦੇ ਸਬਜ਼ ਬਾਗ ਵਿਖਾ ਰਹੇ ਹਨ। ਕੁਝ ਇਲਾਕੇ ਉਸ ਦੇ ਹਿਸੇ ਦੇ ਅਡ ਲੀਕ ਦਿਤੇ ਗਏ ਹਨ।

ਜਿਸ ਹਿਰਦੇ ਵਿਚ ਲਾਲਚ ਆ ਵੱਸਦਾ ਏ, ਉਸ ਦੀ ਭੁਖ ਕਿਸੇ ਤਰ੍ਹਾਂ ਭੀ ਨਹੀਂ ਲੱਥਦੀ। ਸਮੇਂ ਦੇ ਰੰਗ ਵੇਖੋ। ਜਿਹੜੇ ਧਿਆਨ ਸਿੰਘ ਤੇ ਗੁਲਾਬ ਸਿੰਘ ਖਾਲਸਾ ਫੌਜ ਵਿਚ ਢਿਡ ਨੂੰ ਝੁਲਕਾ ਦੇਣ ਲਈ ਤਿਨ ਤਿੰਨ ਰੁਪੈ ਪਰ ਆ ਨੌਕਰ ਹੋਏ ਸਨ। ਅਜ ਉਹ ਹਵਾ ਨੂੰ ਤਲਵਾਰਾਂ ਮਾਰ ਰਹੇ ਹਨ। ਮਾਨੋ ਉਨ੍ਹਾਂ ਦੇ ਮੁਕਾਬਲੇ ਦਾ ਸੰਸਾਰ ਪਰ ਕੋਈ ਵੀ ਨਹੀਂ, ਹੋਰ ਤਾਂ ਹੋਰ ਸ਼ੇਰੇ ਪੰਜਾਬ ਦਾ ਹੁਕਮ ਭੀ ਅਜ ਉਨ੍ਹਾਂ ਨੂੰ ਚੁਭ ਰਿਹਾ ਹੈ ਤੇ ਆਪਣੇ ਮਾਲਕ ਦੇ ਪੁਤਰ ਦੀ ਤਖਤ ਪਰ ਬਹਿਣ ਦੀ ਗਲ ਭੀ ਉਨ੍ਹਾਂ ਨੂੰ ਬੁਰੀ ਲਗ ਰਹੀ ਹੈ ਪਰ ਸ਼ੇਰੇ ਪੰਜਾਬ ਜਿਹੇ ਤੇਜ਼ਸਵੀ ਪਾਤਸ਼ਾਹ ਅਗੇ ਦਮ ਮਾਰਨ ਦੀ ਉਨ੍ਹਾਂ ਵਿਚ ਦਲੇਰੀ ਕਿਥੇ, ਉਥੇ ਤਾਂ ਉਹ ਘਸਿਆਈ ਬਿਲ ਬਣ ਜਾਂਦੇ ਹਨ। ਜਿਸ ਦਿਨ ਤੋਂ ਖੜਕ ਸਿੰਘ ਵਿਰੁਧ ਗੱਲਾਂ ਕਰਨ ਤੋਂ ਮਹਾਰਾਜ ਨੇ ਧਿਆਨ ਸਿੰਘ ਨੂੰ ਝਾੜ ਪਾਈ ਸੀ। ਉਸ ਦਿਨ ਤੋਂ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਮਾਨੋ ਉਸ ਦੇ ਮੂੰਹ ਵਿਚ ਦੰਦ ਹੀ ਨਹੀਂ ਰਿਹਾ ਪਰ ਅੰਦਰ ਹੀ ਅੰਦਰ ਆਪਣੇ ਮਾਲਕ ਦਾ ਨਿਮਕ ਹਰਾਮ ਕਰਨ ਦੀਆਂ ਗੋਂਦਾਂ ਉਹ ਚੰਗੀ ਤਰ੍ਹਾਂ ਗੁੰਦ ਰਿਹਾ ਹੈ। ਸ੍ਰਦਾਰਾਂ ਤੇ ਫੌਜਾਂ ਨਾਲ ਗੰਢੀ ਜਾ ਰਹੀ ਹੈ ਤੇ ਰਸਤੇ ਦੇ ਰੋੜੇ,ਹਟਾਏ ਜਾ ਰਹੇ ਹਨ। ਇਨ੍ਹੀ ਦਿਨੀਂ ਇਉਂ ਪ੍ਰਤੀਤ ਹੁੰਦਾ ਸੀ

-੪੩-