ਪੰਨਾ:ਰਾਜਾ ਧਿਆਨ ਸਿੰਘ.pdf/48

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਾਹੌਰ ਵਿਚ ਸਿਖ ਰਾਜ ਦੀ ਥਾਂ ਡੋਗਰਾ ਰਾਜ ਕਾਇਮ ਹੋ ਚੁਕਿਆ ਹੈ। ਕਈ ਸ੍ਰਦਾਰ ਦੁਖੀ ਸਨ ਪਰ ਕੁਝ ਕਰਨ ਧਰਨ ਤੋਂ ਅਸਮਰੱਥ-ਸ਼ੇਰੇ ਪੰਜਾਬ ਤਕ ਕਿਸੇ ਦੀ ਰਸਾਈ ਇਨ੍ਹਾਂ ਰਹਿਣ ਹੀ ਨਹੀਂ ਦਿਤੀ ਸੀ।

੭.

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਾ ਤੇਜ਼ਸਵੀ ਪਾਤਸ਼ਾਹ ਇਤਹਾਸ ਵਿਚ ਦੂਸਰਾ ਘਟ ਹੀ ਨਜ਼ਰ ਆਉਂਦਾ ਏ ਤੇ ਮਾਮੂਲੀ ਪੁਜੀਸ਼ਨ ਤੋਂ ਇਤਨੀ ਤਰੱਕੀ ਵੀ ਕਿਤੇ ਕਿਤੇ ਹੀ ਦਿਸਦੀ ਏ। ਸਕੰਦਰ ਆਜ਼ਮ ਦੇ ਪਿਛੋਂ ਯੂਰਪ ਵਿਚ ਨਪੋਲੀਅਨ ਤੇ ਏਸ਼ੀਆ ਵਿਚ ਰਣਜੀਤ ਸਿੰਘ ਹੀ ਇਕ ਅਜੇਹਾ ਪਾਤਸ਼ਾਹ ਹੋਇਆ ਹੈ ਕਿ ਜੋ ਆਪ ਪਾਤਸ਼ਾਹ ਬਣਿਆ ਹੋਵੇ ਤੇ ਇਤਨਾ ਵੱਡਾ ਪਾਤਸ਼ਾਹ ਬਣਿਆ ਹੋਵੇ। ਬਚਪਨ ਵਿਚ ਇਸ ਸ਼ੇਰ ਮਰਦ ਦੀ ਇਕ ਅੱਖ ਚੀਚਕ ਦੀ ਨਜ਼ਰ ਹੋ ਗਈ ਸੀ ਪਰ ਉਸਦੇ ਦਰਬਾਰੀ ਵੀ ਇਹ ਗਲ ਨਹੀਂ ਜਾਣਦੇ ਸਨ ਕਿ ਉਸਦੀ ਕਿਹੜੀ ਅੱਖ ਕਾਣੀ ਏ, ਕਿਉਂਕਿ ਕਿਸੇ ਨੂੰ ਉਸ ਦੇ ਸਨਮੁਖ ਅਖ ਉਚੀ ਕਰਨ ਦਾ ਕਦੇ ਹੌਸਲਾ ਹੀ ਨਹੀਂ ਹੋਇਆ ਮਿੱਤਰ ਵੈਰੀ ਸਾਰੇ ਉਸ ਦੇ ਮੋਹਰੇ ਬਰ ਥਰ ਕੰਬਦੇ ਸਨ। ਇਹ ਰਾਜਾ ਧਿਆਨ ਸਿੰਘ ਜੋ ਸਿਖ ਰਾਜ ਪਰ ਕਬਜ਼ਾ ਕਰਨ ਦੇ ਸੁਫਨੇ ਲੈ ਰਿਹਾ ਹੈ, ਸ਼ੇਰੇ ਪੰਜਾਬ ਦੇ ਸਾਹਮਣੇ ਬੈਂਤ ਵਾਂਗੂ ਨਿਉਂਦਾ ਤੇ ਕੰਬਿਆ ਕਰਦਾ ਸੀ।

-੪੪-