ਪੰਨਾ:ਰਾਜਾ ਧਿਆਨ ਸਿੰਘ.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਾਜਾ ਧਿਆਨ ਸਿੰਘ

੧.

ਮੁਗਲ ਬਾਦਸ਼ਾਹਾਂ ਤੋਂ ਆਪਣੇ ਦੇਸ ਨੂੰ ਅਜ਼ਾਦ ਕਰਾਉਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਹਾਦਰ ਸਿਖਾਂ ਨੇ ਜਿਹੜੇ ਕਸ਼ਟ ਝੱਲੇ, ਉਹ ਕਿਸੇ ਤੋਂ ਭੁਲੇ ਹੋਏ ਨਹੀਂ। ਸਮਾਂ ਸੀ ਜਦ ਮੁਗਲ ਅਫਸਰ, ਸਿਪਾਹੀ ਤੇ ਉਨ੍ਹਾਂ ਦੇ ਏਜੰਟ ਸਿੱਖਾਂ ਦੇ ਸ਼ਿਕਾਰ ਲਈ ਹਮੇਸ਼ਾਂ ਚੜ੍ਹੇ ਰਹਿੰਦੇ ਸਨ। ਸ਼ਾਹੀ ਦਰਬਾਰ ਵਿਚੋਂ ਇਕ ਸਿਖ ਦੇ ਸੀਸ ਦੀ ਕੀਮਤ ੮੦ ਰੁਪੈ ਤਕ ਮਿਲ ਜਾਂਦੀ ਸੀ। ਸਿੱਖਾਂ ਲਈ ਉਹ ਡਾਢੀ ਔਖਿਆਈ ਦਾ ਸਮਾਂ ਸੀ ਪਰ ਉਨ੍ਹਾਂ ਹਿੰਮਤ ਨਹੀਂ ਸੀ ਹਾਰੀ। ਘਰ ਘਾਟ ਛੱਡ ਕੇ ਜੰਗਲਾਂ ਵਿਚ ਜਾ ਡੇਰੇ ਲਾਏ। ਜੰਗਲੀ ਫਲ ਤੇ ਜੜ੍ਹਾਂ ਬੂਟੀਆਂ ਉਨ੍ਹਾਂ ਦੀ ਖੁਰਾਕ ਸੀ; ਇਕ ਪਾਸੋਂ ਉਹ ਭੁੱਖ ਨੰਗ ਨਾਲ ਯੁਧ ਕਰਦੇ ਤੇ ਦੂਜੇ ਪਾਸੇ ਸਮੇਂ ਦੀ ਜ਼ਾਲਮ ਹਕੂਮਤ ਨੂੰ ਖਤਮ ਕਰਕੇ ਦੇਸ ਨੂੰ ਅਜ਼ਾਦ ਕਰਾਉਣ ਲਈ ਤਲਵਾਰ ਵਾਹੁੰਦੇ ਰਹੇ।

ਆਖਰ ਉਹਨਾਂ ਦੀਆਂ ਇਨ੍ਹਾਂ ਬੇਪਨਾਹ ਕੁਰਬਾਨੀਆਂ ਨੂੰ ਫਲ ਲੱਗਣਾ ਕੁਦਰਤ ਦੇ ਨਿਯਮਾਂ ਅਨੁਸਾਰ ਜ਼ਰੂਰੀ ਸੀ। ਹੌਲੀ ਹੌਲੀ ਮੁਸਲਮਾਨੀ ਹਕੂਮਤ ਦਾ ਖਾਤਮਾ ਹੋਇਆ ਤੇ ਉਸ ਦੀ ਥਾਂ ਹਿੰਦੁਸਤਾਨ ਦੇ ਇਸ ਦੀਪ ਦੇਸ ਵਿਚ ਵਖੋ ਵੱਖ ਹਕੂਮਤਾਂ ਕਾਇਮ ਹੋਣ ਲਗੀਆਂ। ਦੱਖਣ ਦਾ ਇਲਾਕਾ ਬਹਾਦਰ

-੧-