ਪੰਨਾ:ਰਾਜਾ ਧਿਆਨ ਸਿੰਘ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੰਮ੍ਰਿਤਸਰ ਆ ਪੁਜੇ। ਪੰਜਾਬੀ ਪ੍ਰਾਹੁਣਚਾਰੀ ਵਿਚ ਆਪਣਾ ਸਾਨੀ ਨਹੀਂ ਰਖਦੇ, ਸ਼ੇਰੇ ਪੰਜਾਬ ਲਾਟ ਸਾਹਿਬ ਪਰ ਇਹ ਗਲ ਭਲੀ ਪ੍ਰਕਾਰ ਪ੍ਰਗਟ ਕਰ ਦੇਣਾ ਚਾਹੁੰਦੇ ਸਨ। ਚੁਨਾਂਚਿ ਅੰਮ੍ਰਿਤਸਰ ਵਿਚ ਲਾਟ ਸਾਹਿਬ ਦਾ ਪੂਰਾ ਸਤਿਕਾਰ ਕੀਤਾ ਗਿਆ। ਸ਼ਹਿਰ ਵਿਚ ਲਗਾਤਾਰ ਤਿੰਨ ਰਾਤਾਂ ਦੀਪ ਮਾਲਾ ਹੁੰਦੀ ਰਹੀ ਤੇ ਦੋਵੇਂ ਸ੍ਰਕਾਰਾਂ ਮਿਲਕੇ ਮਹਿਫਲਾਂ ਗਰਮ ਕਰਦੀਆਂ ਰਹੀਆਂ। ਜਿਸ ਕਰਕੇ ਲਾਟ ਸਾਹਿਬ ਇਸ ਪ੍ਰਾਹੁਣਚਾਰੀ ਪਰ ਸਦਕੇ ਜਾਣ ਲਗਾ।

ਅੰਮ੍ਰਿਤਸਰ ਦੇ ਪਿਛੋਂ ਸ਼ੇਰੇ ਪੰਜਾਬ ਤੇ ਲਾਟ ਸਾਹਿਬ ਇਕੋ ਹਾਥੀ ਪਰ ਬਹਿ ਕੇ ਲਹੌਰ ਪੁਜੇ। ਲਾਟ ਸਾਹਿਬ ਸਿਖ ਰਾਜ ਦੀ ਸ਼ਾਨ ਵੇਖ ਕੇ ਦੰਗ ਰਹਿ ਗਏ। ਸ਼ਾਲਾ ਮਾਰ ਬਾਗ ਵਿਚ ਲਾਟ ਸਾਹਿਬ ਦੀ ਪਾਰਟੀ ਲਈ ਸ਼ਾਨਦਾਰ ਸਜਾਵਟ ਦਾ ਪ੍ਰਬੰਧ ਕੀਤਾ ਗਿਆ, ਸਾਰਾ ਬਾਗ ਗੁਲਾਗ ਤੇ ਕੇਉੜੇ ਨਾਲ ਮਹਿਕ ਰਿਹਾ ਸੀ। ਸੁਨੈਹਰੀ ਸ਼ੌਲਦਾਰੀ ਹੇਠ ਸੋਨੇ ਦੀਆਂ ਦੋ ਕੁਰਸੀਆਂ ਪਰ ਸ਼ੇਰੇ ਪੰਜਾਬ ਤੇ ਲਾਟ ਸਾਹਿਬ ਬਰਾਬਰ ਬਰਾਬਰ ਬੈਠੇ ਸਨ। ਇਕ ਪਾਸੇ ਅੰਗ੍ਰੇਜ਼ੀ ਅਫਸਰ ਤੇ ਦੂਜੇ ਪਾਸੇ ਸਿਖ ਅਫਸਰ ਸੁਭਾਇਮਾਨ ਸਨ। ਨਾਚ ਰੰਗ ਦਾ ਅਖਾੜਾ ਗਰਮ ਸੀ ਤੇ ਅੰਗ੍ਰੇਜ਼ੀ ਪ੍ਰਾਹੁਣਿਆਂ ਦੀ ਸੇਵਾ ਰੰਗ ਬਰੰਗੀ ਸ਼ਰਾਬਾਂ ਨਾਲ ਕੀਤੀ ਜਾ ਰਹੀ ਸੀ। ਕਸ਼ਮੀਰੀ ਪਰੀਆਂ ਆਪਣੇ ਨਾਚ ਦੇ ਕੋਮਲ ਹੁਨਰ ਨਾਲ ਦਿਲਾਂ ਨੂੰ ਹੱਥ ਪਾ ਰਹੀਆਂ ਸਨ। ਮਾਨੋ ਇਸ ਦੁਨੀਆਂ ਪਰ ਹੀ ਸਵਰਗ ਬਣਿਆ ਹੋਇਆ ਹੋਵੇ। ਪ੍ਰਾਹੁਣਿਆਂ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਸੀ ਪਰ ਸ਼ੇਰੇ ਪੰਜਾਬ ਦਾ ਦਿਲ ਅਜੇ ਰਜਿਆ ਨਹੀਂ ਸੀ ਤੇ ਨਾ ਹੀ

-੪੭-