ਸਮੱਗਰੀ 'ਤੇ ਜਾਓ

ਪੰਨਾ:ਰਾਜਾ ਧਿਆਨ ਸਿੰਘ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਤਵੰਤੇ ਪ੍ਰਾਹੁਣਿਆਂ ਦਾ ਜੀ ਜਾਣ ਲਈ ਕਰਦਾ ਸੀ। ਇਕ ਦਿਨ ਲੰਘ ਗਿਆ ਤੇ ਦੂਜਾ ਆਇਆ। ਏਸੇ ਤਰ੍ਹਾਂ ਜਲਸੇ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਸੀ ਪਰ ਠੀਕ ਉਸ ਵੇਲੇ ਜਦ ਮਹਿਫਲ ਗਰਮ ਹੋਈ, ਪੰਜਾਬ ਦੇ ਸ਼ੇਰ ਪਰ ਅਚਾਨਕ ਲਕਵੇ ਤੇ ਫਾਲਜ ਦੀ ਬੀਮਾਰੀ ਨੇ ਹਮਲਾ ਕਰ ਦਿਤਾ, ਜਬਾਨ ਬੰਦ ਪੈ ਗਈ ਤੇ ਮੂੰਹ ਤੋਂ ਪਾਣੀ ਜਾਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਪੰਜਾਬ ਦਾ ਸ਼ੇਰ ਮੰਜੇ ਪਰ ਢਹਿ ਪਿਆ;ਪਰ ਪ੍ਰਾਹੁਣਿਆਂ ਦੀ ਸੇਵਾ ਵਿਚ ਉਸ ਨੇ ਫਰਕ ਨਹੀਂ ਆਉਣ ਦਿਤਾ-ਮਹਿਫਲ ਗਰਮ ਰਹੀ ਪਰ ਫਿਕੀ ਫਿਕੀ। ਠੀਕ ਉਸ ਹਾਲਤ ਵਿਚ, ਜਿਸ ਤਰ੍ਹਾਂ ਮਾਲੀ ਤੋਂ ਬਿਨਾਂ ਬਾਗ ਹੁੰਦਾ ਹੈ।

ਕੌਮਾਂ ਦੀ ਚੰਗੀ ਮੰਦੀ ਕਿਸਮਤ ਦੇ ਨਿਸ਼ਾਂਨ ਪਹਿਲਾਂ ਹੀ ਦਿਸਣ ਲਗ ਪੈਂਦੇ ਹਨ। ਅੰਗ੍ਰੇਜ਼ ਦਾ ਕਦਮ ਪੰਜਾਬ ਵਿਚ ਪੈਣ ਨਾਲ ਹੀ ਪੰਜਾਬ ਦਾ ਸੁਤੰਤਰ ਪਾਤਸ਼ਾਹ ਮੰਜੇ ਪਰ ਪੈ ਜਾਂਦਾ ਏ। ਇਹ ਸਿਖ ਰਾਜ ਲਈ ਭੈੜੀ ਤੇ ਅੰਗ੍ਰੇਜ਼ ਲਈ ਚੰਗੀ ਫਾਲ ਨਹੀਂ ਤਾਂ ਹੋਰ ਕੀ ਹੈ। ਅੰਗ੍ਰੇਜ਼ ਦੀ ਮਿਤਰਤਾ ਕੁਟਲ ਨੀਤੀ ਤੋਂ ਖਾਲੀ ਨਹੀਂ ਸੀ। ਉਹ ਪੰਜਾਬ ਤੋਂ ਬਿਨਾਂ ਹਿੰਦੁਸਤਾਨ ਵਿਚ ਆਪਣਾ ਰਾਜ ਅਧੂਰਾ ਸਮਝ ਰਿਹਾ ਸੀ, ਮਾਨੋ ਸਿਰ ਰਹਿਤ ਲਾਸ਼, ਇਸ ਲਈ ਮਿਤਰਤਾ ਦੇ ਬਹਾਨੇ ਤੇ ਰੂਸ ਦਾ ਡਰ ਦੱਸ ਕੇ ਉਸਨੇ ਸਿਖ ਰਾਜ ਵਿਚ ਪੈਰ ਰਖਣੇ ਸ਼ੁਰੂ ਰਖੇ ਤੇ ਇਹ ਅਜੇਹੇ ਸਬਜ਼ ਕਦਮ ਆਏ ਕਿ ਪੰਜਾਬ ਦੇ ਰਾਜ ਨੂੰ ਢਾਹ ਲਗਣੀ ਸ਼ੁਰੂ ਹੋ ਗਈ, ਇਸ ਦਾ ਮਾਲਕ ਮੰਜੇ ਤੇ ਪੈ ਗਿਆ, ਉਸ ਮੰਜੇ ਤੇ ਜਿਸ ਤੇ ਹਾਲਾਂ ਤਕ ਨਾ ਕੋਈ ਉਠਿਆ ਏ ਤੇ ਨਾ ਹੀ ਉਠ ਸਕੇਗਾ..... ਜ਼ਾਲਮ ਮੌਤ ਪੰਜਾਬ ਦੇ ਸ਼ੇਰ ਨੂੰ ਜ਼ੋਰ ਨਾਲ

-੪੮-