ਪੰਨਾ:ਰਾਜਾ ਧਿਆਨ ਸਿੰਘ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੀ ਵਲ ਖਿੱਚ ਰਹੀ ਸੀ। ਚੰਗੇ ਚੰਗੇ ਦੇਸ਼ੀ ਹਕੀਮਾਂ ਤੇ ਅੰਗ੍ਰੇਜ਼ੀ ਡਾਕਟਰਾਂ ਦਾ ਇਲਾਜ ਹੋਣ ਲੱਗਾ ਪਰ ਇਲਾਜ ਸਾਰੇ ਵਧੀ ਦੇ ਹਨ। ਕੋਈ ਇਲਾਜ ਸ਼ੇਰੇ ਪੰਜਾਬ ਨੂੰ ਨਹੀਂ ਪੋਂਹਦਾ ਸੀ। ਇਉਂ ਮਲੂਮ ਹੁੰਦਾ ਸੀ ਕਿ ਬੀਮਾਰੀ ਨੂੰ ਦਵਾਈ ਤੋਂ ਚਿੜ ਹੈ। ਏਸੇ ਲਈ ਹਰ ਦਵਾਈ ਬੀਮਾਰੀ ਨੂੰ ਘਟਾਉਣ ਦੀ ਥਾਂ ਵਧਾਉਂਦੀ ਹੀ ਹੈ।

ਆਖਰ ਜਦ ਸ਼ੇਰੇ ਪੰਜਾਬ ਨੂੰ ਆਪਣਾ ਅੰਤ ਸਾਫ਼ ਨਜ਼ਰ ਆਉਣ ਲਗਾ ਤਾਂ ਉਸਨੇ ਇਕ ਦਿਨ ਸਾਰੇ ਸਿਖ ਸ੍ਰਦਾਰ ਇਕੱਠੇ ਕੀਤੇ ਤੇ ਉਨ੍ਹਾਂ ਦੇ ਸਾਹਮਣੇ ਰਾਜ ਕੁਮਾਰ ਖੜਕ ਸਿੰਘ ਨੂੰ ਪੰਜਾਬ ਦਾ ਰਾਜ ਤਿਲਕ ਦੇ ਦਿਤਾ। ਇਸ ਸਮੇਂ ਦਾ ਨਜ਼ਾਰਾ ਡਾਢਾ ਦਰਦਨਾਕ ਸੀ। ਸਾਰੇ ਸ੍ਰਦਾਰਾਂ ਦੀਆਂ ਅੱਖਾਂ ਵਿਚ ਅੱਥਰੂ ਸਨ। ਸ਼ੇਰੇ ਪੰਜਾਬ ਜਿਹਾ ਬਾਦਸ਼ਾਹ ਕੁਦਰਤ ਬਾਰ ਬਾਰ ਪੈਦਾ ਨਹੀਂ ਕਰਦੀ ਤੇ ਉਸ ਜਿਹਾ ਸਿਖ ਰਾਜ ਦਾ ਨਿਗਾਹ ਬਾਨ ਕੋਈ ਹੋਰ ਬਣ ਸਕੇਗਾ? ਇਹੋ ਸਵਾਲ ਸ੍ਰਦਾਰਾਂ ਨੂੰ ਵਿਚੇ ਵਿਚ ਖਾਈ ਜਾ ਰਿਹਾ ਸੀ। ਸ੍ਰਦਾਰ ਡੋਗਰਿਆਂ ਦੀ ਵਧੀ ਹੋਈ ਤਾਕਤ ਤੇ ਨੀਯਤ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਸ਼ੇਰੇ ਪੰਜਾਬ ਦੇ ਸਾਹਮਣੇ ਤਾਂ ਉਨ੍ਹਾਂ ਦੀ ਦਮ ਮਾਰਨ ਦੀ ਜੁਰਅਤ ਨਹੀਂ ਸੀ ਪਰ ਉਸ ਦੇ ਪਿਛੋਂ ਉਹ ਕਿਸੇ ਦਾ ਡਰ ਰਖਣਗੇ, ਇਸ ਦੀ ਆਸ ਉਕੀ ਹੀ ਨਜ਼ਰ ਨਹੀਂ ਸੀ ਆਉਂਦੀ।

ਸ਼ੇਰੇ ਪੰਜਾਬ ਦਾ ਇਸ ਸਬੰਧੀ ਕੀ ਖਿਆਲ ਸੀ? ਪੱਕੀ ਤਰ੍ਹਾਂ ਇਸ ਸਬੰਧੀ ਕੁਝ ਕਹਿਣਾ ਔਖਾ ਹੈ ਪਰ ਪ੍ਰਤੀਤ ਹੁੰਦਾ ਏ ਕਿ ਆਖਰੀ ਦਿਨਾਂ ਵਿਚ ਉਹ ਇਨ੍ਹਾਂ ਦੀ ਬਦਨੀਤ ਨੂੰ ਭਾਪ ਗਿਆ ਸੀ; ਪ੍ਰੰਤੂ ਉਸ ਸਮੇਂ ਜਦ ਕੁਝ ਹੋ ਨਹੀਂ ਸੀ ਸਕਦਾ।

-੪੯-