ਪੰਨਾ:ਰਾਜਾ ਧਿਆਨ ਸਿੰਘ.pdf/59

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਚੜ੍ਹਿਆ ਤੇ ਨਾ ਹੀ ਚੜੇਗਾ। ਪੰਜਾਂ ਦਰਿਆਵਾਂ ਦੀ ਦੇਵੀ ਰੰਡੀ ਹੋ ਗਈ, ਉਸਦਾ ਸੁਹਾਗ ਖੁਸ ਗਿਆ। ਸੁਖਾਂ ਦੇ ਦਿਨ ਚਲੇ ਗਏ ਤੇ ਦੁੱਖਾਂ ਦੇ ਲੰਮ ਵਹਿਣ ਆ ਗਏ, ਜਿਨ੍ਹਾਂ ਨੇ ਕਦੇ ਮੁਕਣਾ ਨਹੀਂ। ਠੀਕ ਕਹਿੰਦੇ ਨੇ ਮਰਦ ਦੀ ਮਾਇਆ ਤੇ ਬ੍ਰਿਛ ਦੀ ਛਾਇਆ ਉਸ ਦੇ ਨਾਲ ਹੀ ਚਲੀ ਜਾਂਦੀ ਹੈ। ਸੋ ਇਹ ਝੂਠੀ ਗਲ ਨਹੀਂ ਏ। ਸ਼ੇਰੇ ਪੰਜਾਬ ਕੀ ਗਿਆ, ਸਿਖ ਰਾਜ ਦਾ ਸਾਰਾ ਦਬ ਦਬਾ ਚਲਿਆ ਗਿਆ, ਸ਼ੇਰ ਪੰਜਾਬ ਨੇ ਇਕ ਵਾਰ ਫਖਰ ਨਾਲ ਕਿਹਾ ਸੀ ਕਿ- ‘‘ਬਾਰਾਂ ਸਾਲਾਂ ਤਕ ਤਾਂ ਸਾਡੀ ਮੜ੍ਹੀ ਭੀ ਰਾਜ ਕਰਗੀ।’’ ਸੋ ਇਹੋ ਗਲ ਹੋਈ। ਉਸ ਦੀ ਮੌਤ ਦੇ ਨਾਲ ਹੀ ਸਿਖ ਰਾਜ ਦੀਆਂ ਥੰਮੀਆਂ ਹਿਲਣੀਆਂ ਸ਼ੁਰੂ ਹੋ ਗਈਆਂ ਤੇ ਇੱਟਾਂ ਨੂੰ ਕਰਨਾ ਸ਼ੁਰੂ ਕਰ ਦਿਤਾ।


੮.


ਖਾਲਸ਼ ਰਾਜ ਦੀ ਰਾਜਧਾਨੀ ਲਾਹੌਰ ਦੀ ਛਬ ਅਜ ਮੱਠੀ ਪਈ ਹੋਈ ਏ। ਖੁਸ਼ੀਆਂ ਤੇ ਖੇੜੇ ਦੀ ਥਾਂ ਮਾਤਮ ਦੀ ਸਫ਼ ਹੋਈ ਏ। ਸ਼ਹਿਰ ਵਿਚ ਪੂਰਨ ਹੜਤਾਲ ਹੈ। ਖਾਲਸਾ ਦਰਬਾਰ, ਕਿਲੇ ਤੇ ਸ਼ਾਹੀ ਮਹੱਲ ਦੇ ਝੰਡੇ ਨਿਵੇ ਹੋਏ ਹਨ। ਹਰ ਛੋਟੇ ਵੱਡੇ ਇਸਤਰੀ ਪੁਰਸ਼ ਦੀਆਂ ਅੱਖਾਂ ਭਿੱਜੀਆਂ ਹੋਈਆਂ ਹਨ। ਗਲ ਕੀ ਸਾਰਾ ਲਾਹੌਰ ਆਪਣੇ ਬਾਦਸ਼ਾਹ ਦੇ ਅਕਾਲ ਚਲਾਣੇ ਪਰ ਰੋ ਰਿਹਾ ਹੈ। ਜਿਥੇ ਭੀ ਚਾਰ ਆਦਮੀ ਮਿਲਦੇ ਹਨ ਇਹੋ ਚਰਚਾ ਏ। ਜਿਤਨਾ ਰੰਜ ਸ਼ੇਰੇ ਪੰਜਾਬ ਦੀ ਮੌਤ ਪਰ

-੫੫-