ਪੰਨਾ:ਰਾਜਾ ਧਿਆਨ ਸਿੰਘ.pdf/6

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਰਹੱਟਿਆਂ ਨੇ ਸਾਂਭ ਲਿਆ ਤੇ ਉਤਰੀ ਹਿੰਦੁਸਤਾਨ ਵਿਚ ਸਿਖਾਂ ਨੇ ਛੋਟੀਆਂ ਛੋਟੀਆਂ ਰਿਆਸਤਾਂ ਕਾਇਮ ਕਰ ਲਈਆਂ ਇਸ ਤਰ੍ਹਾਂ ਇਸ ਦੇਸ਼ ਵਿਚ ਸਤ ਸੌ ਸਾਲਾਂ ਦੀ ਗ਼ੁਲਾਮੀ ਦੇ ਪਿਛੋਂ ਸੁਤੰਤਰਤਾਂ ਦੀ ਹਵਾ ਇਕ ਵਾਰ ਫੇਰ ਵਗਣ ਲੱਗੀ।

ਪੰਜਾਬ ਦੀਆਂ ਸਿੱਖ ਰਿਆਸਤਾਂ ਹੌਲੀ ਹੌਲੀ ਇਕ ਹੋਣ ਲੱਗੀਆਂ। ਸ਼ੇਰੇ ਪੰਜਾਬ ਰਣਜੀਤ ਸਿੰਘ ਜਿਹਾ ਤੇਜ਼ਵੀ ਬਾਦਸ਼ਾਹ ਜਿਉਂ ਹੀ ਲਾਹੌਰ ਦੇ ਤਖਤ ਪਰ ਬੈਠਾ, ਉਤਰੀ ਹਿੰਦੁਸਤਾਨ ਵਿਚ ਇਕ ਮਜ਼ਬੂਤ ਸਲਤਨਤ ਕਾਇਮ ਹੋਣੀ ਸ਼ੁਰੂ ਹੋ ਗਈ। ਸਿੱਖ, ਹਿੰਦੂ ਤੇ, ਮੁਸਲਮਾਨ ਰਜਵਾੜੇ ਇਕ ਇਕ ਕਰਕ[1] ਉਸਦੀ ਸ਼ਰਨ ਆਉਣ ਲਗੇ। ਜੋ ਆਪਣੀ ਮਰਜ਼ੀ ਨਾਲ ਆਉਣ ਲਈ ਰਾਜ਼ੀ ਨਹੀਂ ਹੋਇਆ, ਖਾਲਸਾ ਜੀ ਦੀ ਤਲਵਾਰ ਉਸ ਨੂੰ ਸਿਖ ਰਾਜ ਦੀ ਸ਼ਰਨ ਵਿਚ ਲੈ ਆਉਣ ਲੱਗੀ। ਗੱਲ ਕੀ ਸਿੱਖ ਰਾਜ ਦੀਆਂ ਚੜ੍ਹਦੀਆਂ ਕਲਾਂ ਦੇ ਦਿਨ ਸਨ।

ਇਨ੍ਹਾਂ ਹੀ ਦਿਨਾਂ ਵਿਚੋਂ ਇਕ ਦਿਨ, ਜਦ ਕਿ ਸੂਰਜ ਭਗਵਾਨ ਆਪਣਾ ਸਾਰੇ ਦਿਨ ਦਾ ਪਹਿਰਾ ਖਤਮ ਕਰਕੇ ਲਹਿੰਦੇ ਵਲ ਲੁਕਦਾ ਜਾ ਰਿਹਾ ਸੀ। ਦੋ ਥੱਕੇ ਟੁਟੇ ਗਭਰੂ ਲਾਹੌਰ ਆ ਰਹੇ ਸਨ। ਉਨ੍ਹਾਂ ਦੀਆ[2] ਪੋਠੋਹਾਰੀ ਜੁਤੀਆਂ ਘੱਟੇ ਵਿਚ ਗਵਾਚੀਆਂ ਜਾ ਰਹੀਆਂ ਸਨ ਤੇ ਸਾਰਾ ਸਰੀਰ ਉਸ ਨਾਲ ਭਰਿਆ ਹੋਇਆ ਸੀ। ਇਉਂ ਮਲੂਮ ਹੁੰਦਾ ਸੀ ਕਿ ਉਹ ਕਿਸੇ ਲੰਮੇ ਸਫ਼ਰ ਤੋਂ ਆਏ ਹਨ। ਦਰਿਆ ਰਾਵੀ ਦੇ ਪਤਨ ਪਰ ਆ ਕੇ ਉਨ੍ਹਾਂ ਨੇ ਮੂੰਹ ਹੱਥ ਧੋਤਾ, ਪਰਨੇ ਨਾਲੋਂ ਖੋਹਲ ਕੇ ਰੋਟੀਆਂ ਖਾਧੀਆਂ ਅਤੇ ਸ਼ਹਿਰ ਨੂੰ ਚਲ ਪਏ, ਰਾਤ ਉਨ੍ਹਾਂ ਨੇ ਸਰਾਂ ਵਿਚ

-੨-

  1. ਮੂਲ ਲਿਖਤ ਵਿੱਚ ਛਪਾਈ ਦੀ ਗ਼ਲਤੀ ਹੋ ਸਕਦੀ ਹੈ ਅਤੇ ਇਹ ਸ਼ਬਦ "ਕਰਕੇ" ਹੈ।
  2. ਦੀਆਂ