ਪੰਨਾ:ਰਾਜਾ ਧਿਆਨ ਸਿੰਘ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਿਆਨ ਸਿੰਘ ਆਪ ਆ ਕੇ ਮਹਾਰਾਜ ਦੀ ਮੌਤ ਦੀ ਖਬਰ ਦੱਸ ਕੇ ਗਿਆ ਹੈ। ਸਾਰੀਆਂ ਰਾਣੀਆਂ ਆਪਣੇ ਆਪਣੇ ਮਹੱਲ ਵਿਚੋਂ ਨਿਕਲ ਕੇ ਸ਼ਾਹੀ ਕਿਲੇ ਵਿਚ ਆ ਗਈਆਂ ਹਨ ਤੇ ਸ਼ੇਰੇ ਪੰਜਾਬ ਦੀ ਯਾਦ ਵਿਚ ਉਨ੍ਹਾਂ ਦੇ ਵੈਣ ਪੰਜਾਬ ਦਾ ਅਸਮਾਨ ਕੰਬਾ ਰਹੇ ਹਨ। ਵੈਣਾਂ ਵੈਣਾਂ ਵਿਚ ਰਾਣੀਆਂ ਨੇ ਡੋਗਰੇ ਗਰਦੀ ਵਲ ਇਸ਼ਾਰੇ ਵੀ ਕੀਤੇ ਤੇ ਕਿਹਾ ਮਹਾਰਾਜ ਤੇਰੇ ਪਿਛੋਂ ਇਸ ਦੇਸ਼ ਦਾ ਰੱਬ ਹੀ ਰਾਖਾ ਹੈ। ਧਿਆਨ ਸਿੰਘ ਨੇ ਇਹ ਟੋਣ ਆਪਣੀ ਕੰਨੀ ਸੁਣੀਆਂ ਤੇ 'ਹੂੰ' ਕਹਿ ਕੇ ਚੁਪ ਹੋ ਰਿਹਾ। ਉਸ 'ਹੂੰ' ਵਿਚ ਕੀ ਭਰਿਆ ਹੋਇਆ ਸੀ, ਇਸ ਨੂੰ ਸਮਝਣਾ ਹਾਰੀ ਸਾਰੀ ਦਾ ਕੰਮ ਨਹੀਂ ਤੇ ਜਾਣਕਾਰ ਲੋਕ, ਉਹ ਤਾਂ ਇਸ ਨੂੰ ਤੋਂ ਪਹਿਲਾਂ ਹੀ ਸਭ ਕੁਝ ਜਾਣਦੇ ਹਨ।

ਏਧਰ ਸ਼ਹਿਰ ਤੇ ਮਹੱਲਾਂ ਵਿਚ ਕੁਰਲਾਹਟ ਪਿਆ ਹੋਇਆ ਸੀ ਤੇ ਓਧਰ ਮਹਾਰਾਜ ਦੀ ਅਰਥੀ ਕੱਢਣ ਦਾ ਪ੍ਰਬੰਧ ਹੋ ਰਿਹਾ ਸੀ। ਸੋਨੇ ਜੜਤ ਬਿਬਾਨ ਤਿਆਰ ਕੀਤਾ ਗਿਆ ਹੈ ਜਿਸ ਸ਼ਾਨ ਨਾਲ ਸ਼ੇਰੇ ਪੰਜਾਬ ਆਪਣੀ ਜ਼ਿੰਦਗੀ ਵਿਚ ਬਾਹਰ ਨਿਕਲਿਆ ਕਰਦਾ ਸੀ, ਉਸੇ ਸ਼ਾਨ ਨਾਲ ਉਸ ਦੀ ਅਰਥ ਕਢਣ ਦਾ ਪ੍ਰਬੰਧ ਹੋਣ ਲੱਗਾ। ਲਾਹੌਰ ਦੇ ਹਜ਼ਾਰਾਂ ਹਿੰਦੂ ਮੁਸਲਮਾਨ ਸਿਖ ਮਹੱਲ ਦੇ ਬਾਹਰ ਆਪਣੇ ਹਰਮਨ ਪਿਆਰੇ ਬਾਦਸ਼ਾਹ ਦੇ ਅੰਤਮ ਦੀਦਾਰੇ ਲਈ ਆ ਜੁੜੇ। ਬਬਾਨ ਤਿਆਰ ਹੋਇਆ। ਮਾਤਮੀ ਵਾਜਾ ਵਜਿਆ। ਕਿਲੇ ਦੀਆਂ ਖਾਲਸਾ ਤੋਪਾਂ ਨੇ ਅਸਮਾਨ ਗੁੰਜਾ ਦਿਤਾ, ਇਹ ਪੰਜਾਬ ਦੇ ਸ਼ੇਰ ਦੀ ਅੰਤਮ ਸਲਾਮੀ ਸੀ।

ਬਬਾਨ ਤੁਰਿਆ। ਅਗੋ ਸ਼ੇਰੇ ਪੰਜਾਬ ਦੀਆਂ

-੫੮-