ਪੰਨਾ:ਰਾਜਾ ਧਿਆਨ ਸਿੰਘ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏ, ਤਦ ਤਕ ਇਸ ਤੋਂ ਤਿਣਕਾ ਤੋੜਨ ਅਸੰਭਵ ਹੁੰਦਾ ਹੈ। ਇਥੋਂ ਦਾ ਕੋਈ ਨਾ ਕੋਈ ਫਿਕਰ ਇਨਸਾਨ ਨੂੰ ਲਗਾ ਹੀ ਰਹਿੰਦਾ ਹੈ। ਇਹੋ ਹਾਲ ਇਨ੍ਹਾਂ ਸਤੀ ਹੋ ਰਹੀਆਂ ਰਾਣੀਆਂ ਦਾ ਸੀ। ਕਹਿੰਦੇ ਹਨ ਇਨ੍ਹਾਂ ਸਤੀ ਹੋਣ ਵਾਲੀਆਂ ਵਿਚੋਂ ੭ ਦਾਸੀਆਂ ਤੇ ੪ ਰਾਣੀਆਂ ਸਨ। ਕਿਤਨੇ ਮੂੜ ਨਿ, ਇਹ ਇਤਿਹਾਸ ਵਾਲੇ-ਭਲਾ ਸਤੀ ਨੂੰ ਦੋਸ਼ੀ ਕਹਿਣਾ ਭੀ ਸੋਭਦਾ ਏ, ਕਦਾਚਿਤ ਨਹੀਂ, ਉਨ੍ਹਾਂ ਸਾਰੀਆਂ ਨੂੰ ਰਾਣੀਆਂ ਹੀ ਸਮਝਣਾ ਉਚਿਤ ਏ।

ਸੁਵਰਗੀ ਦੇਵੀਆਂ ਦਾ ਇਹ ਛੋਟਾ ਜਿਹਾ ਜਥਾ ਅਗੇ ਵਧਕੇ ਮਹਾਰਾਜ ਦੇ ਬਿਬਾਨ ਦੇ ਸਿਰ ਵਲ ਆ ਖੜਾ ਹੋਇਆ। ਮਾਤਮੀ ਰੰਗ ਵਿਚ ਫੌਜੀ ਵਾਜਾ ਵਜ ਰਿਹਾ ਸੀ। ਕਿਲੇ ਦੇ ਸਾਹਮਣੇ ਸਾਰਾ ਲਾਹੌਰ, ਨਹੀਂ ਨਹੀਂ ਸਾਰਾ ਪੰਜਾਬ ਰੋ ਰਿਹਾ ਸੀ ਪਰ ਉਸ ਦੀ ਕਿਸਮਤ ਉਪਰ ਖੜੀ ਹਸ ਰਹੀ ਸੀ। ਸਤੀ ਹੋਣ ਵਾਲੀਆਂ ਰਾਣੀਆਂ ਦੇ ਨੇੜੇ ਧਿਆਨ ਸਿੰਘ ਖੜਾ ਅਥਰੂ ਕੇਰ ਰਿਹਾ ਸੀ। ਉਸ ਦੀ ਅਵਾਜ਼ ਭੜਾਈ ਹੋਈ ਸੀ ਤੇ ਉਸ ਲਈ ਬੋਲਣਾ ਅਸਹਿ ਹੋ ਰਿਹਾ ਸੀ ਪਰ ਫੇਰ ਵੀ ਉਸ ਲਈ ਆਪਣਾ ਫਰਜ਼ ਪੂਰਾ ਕਰਨਾ ਜ਼ਰੂਰੀ ਭਾਸ ਰਿਹਾ ਸੀ, ਉਹ ਫਰਜ਼ ਕੀ ਸੀ, ਇਸ ਨੂੰ ਇਸ ਸਮੇਂ ਸਮਝਣਾ ਸੌਖਾ ਕੰਮ ਨਹੀਂ ਸੀ।

ਅਚਾਨਕ ਉਸ ਨੇ ਬੋਲਣਾ ਸ਼ੁਰੂ ਕੀਤਾ- ‘‘ਸ਼ੇਰੇ ਪੰਜਾਬ ਦੀ ਪਿਆਰੀ ਪਰਜਾ ਤੇ ਉਸ ਦੇ ਸਤਿਕਾਰ ਯੋਗ ਅਹਿਲਕਾਰੋ! ਅਜ ਸਾਡਾ ਮਾਲਕ ਇਸ ਸੰਸਾਰ ਵਿਚ ਨਹੀਂ ਰਿਹਾ। ਸ਼ੇਰ ਉਡਾਰੀ ਮਾਰ ਗਿਆ ਏ ਤੇ ਉਸ ਦਾ ਪਿੰਜਰਾ ਸਾਡੇ ਸਾਹਮਣੇ

-੬੦-