ਪੰਨਾ:ਰਾਜਾ ਧਿਆਨ ਸਿੰਘ.pdf/65

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਿਆ ਏ, ਜਿਸ ਨੂੰ ਅਸੀਂ ਪੂਰੇ ਸਤਿਕਾਰ ਨਾਲ ਅਗਨ ਦੇਉਤੇ ਦੇ ਹਵਾਲੇ ਕਰਨ ਚਲੇ ਹਾਂ, ਸਭ ਤੋਂ ਪਹਿਲਾਂ ਆਓ, ਆਪਣੇ ਮਾਲਕ ਦੀ ਰੂਹ ਦੀ ਸ਼ਾਂਤੀ ਵਾਸਤੇ ਪ੍ਰਾਰਥਨਾ ਕਰੀਏ।’’

ਸਭ ਨੇ ਵਹਿੰਦੇ ਨੈਣਾਂ ਨਾਲ ਪ੍ਰਾਰਥਨਾ ਕੀਤੀ। ਧਿਆਨ ਸਿੰਘ ਨੇ ਆਪਣੀ ਤਕਰੀਰ ਦੇ ਸਿਲਸਿਲੇ ਨੂੰ ਜਾਰੀ ਰਖਦੇ ਹੋਏ ਕਹਿਣਾ ਸ਼ੁਰੂ ਕੀਤਾ-‘‘ਸਾਡਾ ਮਾਲਕ ਸਾਡੇ ਲਈ ਇਕ ਬਹੁਤ ਬਹੁਮੁਲੀ ਚੀਜ਼ ਛਡਕੇ ਗਿਆ ਹੈ, ਇਹ ਹੈ ਸਾਡੇ ਦੇਸ਼ ਦੀ ਪਿਆਰੀ ਅਜ਼ਾਦੀ-ਭਰਾਵੋ! ਇਸ ਅਜ਼ਾਦੀ ਦੀ ਰਖਿਆ ਕਰਨੀ ਉਹ ਸਾਡੇ ਜ਼ੁੰਮੇ ਲਾ ਕੇ ਗਿਆ ਹੈ। ਕਸਮਾਂ ਖਾਓ ਕਿ ਜਾਨ ਦੀ ਬਾਜੀ ਲਾ ਕੇ ਵੀ ਇਸ ਦੀ ਰਖਿਆ ਕਰਾਂਗੇ।’’

ਹਾਜ਼ਰ ਲੋਕਾਂ ਵਿਚੋਂ ਕਈਆਂ ਨੇ ਸਹੁੰਆਂ ਖਾਧੀਆਂ ਤੇ ਕਈ ਚੁਪ ਚਾਪ ਬੁਤ ਬਣ ਕੇ ਉਨ੍ਹਾਂ ਵਲ ਵਖਦੇ ਰਹੇ। ਮਾਨੋ ਉਨ੍ਹਾਂ ਦੇ ਸਾਹਮਣੇ ਕੋਈ ਡਰਾਮਾਂ ਖੇਡਿਆ ਜਾ ਰਿਹਾ ਹੋਵੇ।

ਧਿਆਨ ਸਿੰਘ ਨੇ ਇਸ ਤੋਂ ਅਗੇ ਬੋਲਣਾ ਚਾਹਿਆ ਪਰ ਰਾਣੀਆਂ ਦੇ ਜਥੇ ਵਿਚੋਂ ਇਕ ਕੋਮਲ ਪਰ ਤਿਖੀ ਅਵਾਜ਼ ਨੇ ਉਸਦੀ ਜ਼ਬਾਨ ਅਗੇ ਨਹੀਂ ਚਲਣ ਦਿਤੀ। ਪਹਾੜਨ ਮਹਾਰਾਣੀ ਕਹਿ ਰਹੀ ਸੀ:- ‘‘ਧਿਆਨ ਸਿੰਘਾ! ਹੋਰਨਾਂ ਨੂੰ ਕਸਮਾਂ ਨਾ ਚੁਕਾ, ਹੋਰਨਾਂ ਦੀ ਵਫਾਦਾਰੀ ਪਰ ਕਿਸੇ ਨੂੰ ਕੋਈ ਸ਼ਕ ਨਹੀਂ।’’

ਧਿਆਨ ਸਿੰਘ ਬੁਤ ਬਣ ਕੇ ਖੜਾ ਹੋ ਗਿਆ। ਮਾਨੋ ਉਸ ਪਰ ਕੋਈ ਬਿਜਲੀ ਟੁਟ ਪਈ ਹੋਵੇ। ਇਸ ਸਮੇਂ ਉਸ ਦੀ ਅਜੇਹੀ ਹਾਲਤ ਸੀ, ਜੋ ਉਸ ਚੋਰ ਦੀ ਹੁੰਦੀ ਏ ਕਿ ਜੋ ਸੰਨ ਪਰ

-੬੧-