ਪੰਨਾ:ਰਾਜਾ ਧਿਆਨ ਸਿੰਘ.pdf/66

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਮੇਤ ਮਾਲ ਫੜਿਆ ਜਾਵੇ।

ਪਹਾੜਨ ਮਹਾਰਾਣੀ ਨੇ ਥੋੜਾ ਜਿਹਾ ਰੁਕ ਕੇ ਫੇਰ ਕਿਹਾ- ‘‘ਧਿਆਨ ਸਿੰਘਾ! ਮੈਂ ਤੇ ਮੇਰੇ ਨਾਲ ਸਤੀ ਹੋਣ ਵਾਲੀਆਂ ਮੇਰੀਆਂ ਇਹ ਭੈਣਾਂ ਅਖੀਰੀ ਸਮੇਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੀਆਂ ਹਨ। ਗੁਸਾ ਨਹੀਂ ਕਰਨਾ। ਪਤੀ ਦੇਵ ਨੇ ਨਵੇਂ ਮਹਾਰਾਜਾ ਖੜਕ ਸਿੰਘ ਦਾ ਹੱਥ ਤੁਹਾਨੂੰ ਫੜਾਇਆ ਏ। ਤੁਸਾਂ ਨਵੇਂ ਮਹਾਰਾਜੇ ਦੇ ਵਫ਼ਾਦਾਰ ਰਹਿਣ ਦੀ। ਕਸਮ ਭੀ ਚੁਕੀ ਏ ਪਰ ਸਾਨੂੰ ਹਾਲਾਂ ਤਕ ਵਿਸ਼ਵਾਸ਼ ਨਹੀਂ ਆਇਆ।’’

‘‘ਮਾਲਕਨ! ਇਹ ਮੇਰੀ ਬਦ ਕਿਸਮਤੀ ਏ। ਦੱਸੋ ਮੈਂ ਤੁਹਾਨੂੰ ਕਿਸ ਤਰਾਂ ਯਕੀਨ ਦਵਾ ਸਕਦੇ ਹਾਂ।’’ ਧਿਆਨ ਸਿੰਘ ਨੇ ਨਿਮਰਤਾ ਨਾਲ ਕਿਹਾ।

‘‘ਗੁਸੇ ਦੀ ਗੱਲ ਨਹੀਂ ਧਿਆਨ ਸਿੰਘਾ! ਸਿਖ ਰਾਜੇ ਦੀ ਕਿਸਮਤ ਦੀ ਗੱਲ ਹੈ ਇਹ। ਜੇ ਤੁਸੀਂ ਤੇ ਰਾਜ-ਪ੍ਰਵਾਰ ਜੁੜੇ ਰਹੋਗੇ ਤਾਂ ਇਸ ਰਾਜ ਦਾ ਵਾਲ ਵਿੰਗਾ ਨਹੀਂ ਤੇ ਜੇ ਤੁਹਾਡੇ ਵਿਚ ਆਪੋ ਧਾਮੀ ਤੇ ਬੇ ਵਿਸ਼ਵਾਸ਼ੀ ਪੈ ਗਈ ਤਾਂ ਸਿਖ ਰਾਜ ਤਾਂ ਕੀ, ਨਾ ਰਾਜ-ਪ੍ਰਵਾਰ ਦੀ ਖੈਰ ਹੋਵੇਗੀ ਤੇ ਨਾਂਹੀ ਤੁਹਾਡੀ। ਸਤੀਆਂ ਦੇ ਇਹ ਆਖਰੀ ਬਚਨ ਨਿ।’ ਮਹਾਰਾਣੀ ਨੇ ਫੇਰ ਕਿਹਾ, ਉਹ ਸਾਰੀਆਂ ਸਤੀਆਂ ਦੇ ਹਿਰਦੇ ਦੀ ਤਰਜਮਾਨੀ ਕਰੋ ਰਹੀ ਸੀ।

‘‘ਮੈਂ ਪ੍ਰਮਾਤਮਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਸਮ ਖਾਂਦਾ ਹਾਂ ਕਿ ਨਵੇਂ ਮਹਾਰਾਜ ਦਾ ਪੂਰਾ ਪੂਰਾ ਵਫਾਦਾਰ ਰਹਾਂਗਾ।’’ ਧਿਆਨ ਸਿੰਘ ਨੇ ਉਤਰ ਵਿਚ ਆਖਿਆ।

-੬੨-