ਪੰਨਾ:ਰਾਜਾ ਧਿਆਨ ਸਿੰਘ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

‘‘ਏਧਰ ਆਓ ਧਿਆਨ ਸਿੰਘ।’’

ਧਿਆਨ ਸਿੰਘ ਰਾਣੀਆਂ ਦੇ ਸਾਹਮਣੇ ਹੱਥ ਬੰਨੀ ਖੜਾ ਸੀ।

ਪਹਾੜਨ ਮਹਾਰਾਣੀ ਨੇ ਉਸ ਦੇ ਹੱਥ ਗੀਤਾ ਦਿੰਦੇ ਹੋਏ ਕਿਹਾ- ‘‘ਇਸ ਨੂੰ ਚੁਕ ਕੇ ਤੇ ਆਪਣੇ ਮਾਲਕ ਦੇ ਚਰਨਾਂ ਨੂੰ ਹੱਥ ਲਾ ਕੇ ਕਸਮ ਖਾਓ।

ਧਿਆਨ ਸਿੰਘ ਕਠ ਪੁਤਲੀ ਵਾਂਗ ਉਨ੍ਹਾਂ ਦੇ ਇਸ਼ਾਰੇ ਪਰ ਚਲ ਰਿਹਾ ਸੀ। ਉਸਨੇ ਉਸੇ ਤਰ੍ਹਾਂ ਮਹਾਰਾਜਾ ਖੜਕ ਸਿੰਘ ਦੀ ਵਫ਼ਾਦਾਰੀ ਦਾ ਹਲਫ ਲਿਆ।

ਉਸਦੇ ਪਿਛੋਂ ਪਹਾੜਨ ਰਾਣੀ ਨੇ ਮਹਾਰਾਜਾ ਖੜਕ ਸਿੰਘ ਨੂੰ ਸੰਬੋਧਨ ਕੀਤਾ, ਜੋ ਉਨ੍ਹਾਂ ਦੇ ਨੇੜੇ ਖੜਾ ਛਮਛਮ ਰੋ ਰਿਹਾ ਸੀ, ਰਾਣੀ ਨੇ ਕਿਹਾ-‘‘ਬੀਬਾ, ਰੋ ਨਾ ਹੌਸਲਾ ਛਡਣਾ ਮਰਦਾਂ ਦਾ ਕੰਮ ਨਹੀਂ, ਤੇਰੇ ਪਿਤਾ ਦੇ ਵਿਸ਼ਾਲ ਰਾਜ ਦਾ ਸਾਰਾ ਭਾਰ ਇਸ ਸਮੇਂ ਤੇਰੇ ਮੋਢਿਆਂ ਪਰ ਆ ਪਿਆ ਏ ਤੇ ਇਸ ਨੂੰ ਸੰਭਾਲਣਾ ਤੇਰਾ ਧਰਮ ਹੈ। ਸਾਨੂੰ ਰਾਜ ਘਰਾਣੇ ਤੇ ਡੋਗਰੇ ਸ੍ਰਦਾਰਾਂ ਦੀ ਖਿਚੋਤਾਣ ਦਾ ਚੰਗੀ ਤਰ੍ਹਾਂ ਪਤਾ ਏ ਪਰ ਆਹ ਵੇਖ ਧਿਆਨ ਸਿੰਘ ਨੇ ਅਥਰੂਆਂ ਤੇ ਸਹੁੰਆਂ ਨਾਲ ਕਿਸ ਤਰ੍ਹਾਂ ਸਾਰੀਆਂ ਕਦੂਰਤਾਂ ਨੂੰ ਧੋ ਸੁਟਿਆ ਏ, ਹੁਣ ਤੈਨੂੰ ਭੀ ਦਿਲ ਵਿਚ ਕੋਈ ਗਲ ਨਹੀਂ ਰਖਣੀ ਚਾਹੀਦੀ ਬੀਬਾ!’’

‘‘ਮਾਤਾ ਜੀ ਦਾ ਹੁਕਮ ਸਿਰ ਮੱਥੇ।’’

ਬੀਬਾ ਆਪਣੇ ਪਿਤਾ ਦੇ ਸਰੀਰ ਨੂੰ ਹੱਥ ਲਾ ਕੇ ਕਸਮ ਖਾ ਕਿ ਧਿਆਨ ਸਿੰਘ ਦੀ ਥਾਂ ਕਿਸੇ ਹੋਰ ਨੂੰ ਵਜ਼ੀਰ ਨਹੀਂ ਬਣਾਵੇਂਗਾ, ਹੁਣ ਜਦ ਕਿ ਧਿਆਨ ਸਿੰਘ ਵਫਾਦਾਰੀ ਦੀ

-੬੩-