ਕਸਮ ਖਾਂਦਾ ਏ ਤਾਂ ਸਾਡੀ ਤੇ ਆਪਣੇ ਪੂਜਯ ਪਿਤਾ ਦੀ ਆਤਮਾਂ ਦੀ ਸ਼ਾਂਤੀ ਲਈ ਤੁਹਾਨੂੰ ਭੀ ਇਹ ਕਸਮ ਜ਼ਰੂਰ ਖਾਣੀ ਚਾਹੀਦੀ ਹੈ।’’
ਮਹਾਰਾਜਾ ਖੜਕ ਸਿੰਘ ਨੇ ਭੀ ਮਹਾਰਾਣੀਆਂ ਦੀ ਇਛਿਆ ਪੂਰਤੀ ਲਈ ਕਸਮ ਖਾਧੀ। ਮਾਤਮੀ ਬੈਂਡ ਫੇਰ ਵਜਿਆ, ਕਿਲੇ ਤੋਂ ਤੋਪਾਂ ਨੇ ਫੇਰ ਸਲਾਮੀ ਉਤਾਰੀ, ਧਿਆਨ ਸਿੰਘ, ਮਹਾਰਾਜਾ ਖੜਕ ਸਿੰਘ ਤੇ ਹੋਰ ਸਿਖ ਸ੍ਰਦਾਰਾਂ ਨੇ ਨੰਗੀ ਪੈਰੀਂ ਸ਼ੇਰੇ ਪੰਜਾਬ ਦਾ ਬਬਾਨ ਆਪਣੇ ਮੋਢਿਆਂ ਪਰ ਚੁਕ ਲਿਆ। ਸਤੀ ਹੋਣ ਵਾਲੀਆਂ ਦੇਵੀਆਂ ਹਿਰਦੇ ਵਿਚ ਵਾਹਿਗੁਰੂ ਨਾਮ ਦਾ ਸਿਮਰਨ ਕਰਦੀਆਂ ਹੋਈਆਂ ਨਾਲ ਤੁਰ ਪਈਆਂ।
ਸ਼ਾਹੀ ਕਿਲੇ ਤੋਂ ਥੋੜੇ ਜਿਹੇ ਫਾਸਲੇ ਪਰ ਗੁਰਦਵਾਰਾ ਡੇਹਰਾ ਸਾਹਿਬ ਦੇ ਨੇੜੇ ਰਾਵੀ ਦੇ ਕੰਢੇ ਖੁਲੇ ਮੈਦਾਨ ਵਿਚ ਚੰਦਨ ਦੀ ਚਿਖਾ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ। ਸ਼ੇਰ ਪੰਜਾਬ ਦਾ ਮਿਰਤਕ ਸਰੀਰ ਉਸ ਪਰ ਰਖ ਦਿਤਾ ਗਿਆ। ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਨਾਲ ਸਾਰਾ ਵਾਯੂ-ਮੰਡਲ ਸੁਗੰਧਤ ਹੋ ਉਠਿਆ। ਘਿਉ ਦੇ ਕਹਾੜੇ ਅਗਨ-ਦੇਉਤੇ ਦੀ ਪੂਜਾ ਲਈ ਉਲਟੇ ਜਾਣ ਲਗੇ। ਇਹ ਨਜ਼ਾਰਾ ਡਾਢਾ ਹੀ ਦਰਦਨਾਕ ਸੀ। ਪ੍ਰਗਟ ਤੌਰ ਪਰ ਮਹਾਰਾਜਾ ਸ਼ੇਰੇ ਪੰਜਾਬ ਦਾ ਸਸਕਾਰ ਹੋਣ ਲਗਾ ਹੈ। ਪਰ ਕੌਣ ਜਾਣਦਾ ਏ ਕਿ ਸ਼ੇਰੇ ਪੰਜਾਬ ਨਹੀਂ, ਪੰਜਾਬ ਦੀ ਕਿਸਮਤ ਅਜ਼ਾਦੀ ਤੇ ਸ਼ਾਨ-ਸਤਿਕਾਰ ਸੜ ਕੇ ਸਵਾਹ ਹੋਣ ਲਗੀ ਹੈ।
ਹਾਂ, ਸ਼ੇਰੇ ਪੰਜਾਬ ਦਾ ਮਿਰਤਕ ਸਰੀਰ ਚਿਖਾ ਪਰ ਰਖਿਆ ਜਾ ਚੁਕਿਆ ਹੈ। ਉਸ ਦੇ ਆਲੇ ਦੁਆਲੇ ਚਿਟੀ ਰੇਸ਼ਮੀ ਪੁਸ਼ਾਕ ਵਿਚ ਸਾਰੀਆਂ ਰਾਣੀਆਂ ਸਤੀ ਹੋਣ ਲਈ ਆ ਬੈਠੀਆਂ
-੬੪-