ਸਮੱਗਰੀ 'ਤੇ ਜਾਓ

ਪੰਨਾ:ਰਾਜਾ ਧਿਆਨ ਸਿੰਘ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨ। ਇਉਂ ਭਾਸਦਾ ਏ ਕਿ ਉਹ ਆਪਣੇ ਸੁਤੇ ਪ੍ਰੀਤਮ ਨੂੰ ਜਗਾ ਰਹੀਆਂ ਹਨ। ਜਾਂ ਫਿਰ ਇਹ ਨਹੀਂ ਤਾਂ ਉਨ੍ਹਾਂ ਦਾ ਪ੍ਰੀਤਮ ਰੁਸਿਆ ਹੋਇਆ ਏ ਤੇ ਉਹ ਉਸ ਨੂੰ ਮਨਾਉਣ ਦਾ ਯਤਨ ਕਰ ਰਹੀਆਂ ਹਨ। ਪਰ ਇਨ੍ਹਾਂ ਦੋਹਾਂ ਵਿਚੋਂ ਕੋਈ ਗਲ ਭੀ ਨਹੀਂ, ਉਨ੍ਹਾਂ ਦਾ ਪ੍ਰੀਤਮ ਸੁਵਰਗਾਪੁਰੀ ਜਾ ਰਿਹਾ ਹੈ ਤੇ ਉਹ ਉਸ ਦੇ ਨਾਲ ਜਾਣ ਦੀ ਤਿਆਰੀ ਵਿਚ ਹਨ ਤੇ ਕਹਿ ਰਹੀਆਂ ਹਨ- ‘‘ਪ੍ਰੀਤਮ ਇਸ ਕਰੁਕਟ ਸੰਸਾਰ ਵਿਚ ਸਾਨੂੰ ਨਾ ਛਡਕੇ ਜਾਓ। ਥੋੜਾ ਜਿਹਾ ਠਹਿਰੋ, ਅਸੀਂ ਵੀ ਤੁਹਾਡੇ ਨਾਲ ਹੀ ਚਲਦੀਆਂ ਹਾਂ। ਜਦ ਤੁਹਾਡੇ ਨਾਲ ਇਸ ਦੁਨੀਆਂ ਦਾ ਰਾਜ ਮਾਇਆ ਹੈ ਤਾਂ ਪ੍ਰਲੋਕ ਦੇ ਰਾਜ ਤੋਂ ਸਾਨੂੰ ਕਿਉਂ ਵਾਂਝਿਆਂ ਰਖਦੇ ਹੋ।"

ਇਸ ਦਰਦਨਾਕ ਦ੍ਰਿਸ਼ਯ ਨੇ ਦਰਸ਼ਕਾਂ ਨੂੰ ਹੋਰ ਭੀ ਰਵਾਇਆ। ਸਾਰਾ ਵਾਯੂ ਮੰਡਲ ਹੌਕਿਆਂ ਤੇ ਵੈਣਾਂ ਨਾਲ ਗੂੰਜ ਰਿਹਾ ਸੀ। ਭਾਂਤ ਭਾਂਤ ਦੀਆਂ ਖੁਸ਼ਬੂਆਂ ਤੇ ਘਿਉ ਨਾਲ ਭਰੀ ਹੋਈ ਇਕ ਬਹੁਤ ਵੱਡੀ ਚਾਦਰ ਸਤੀਆਂ ਨੂੰ ਢਕਣ ਲਈ ਲਿਆਂਦੀ ਗਈ। ਇਸਲਈ ਕਿ ਸ਼ੇਰੇ ਪੰਜਾਬ ਦੀਆਂ ਸਤਰ ਦੀਆਂ ਰਾਣੀਆਂ ਪਰ ਕਿਸੇ ਦੀ ਕੋਈ ਨਜ਼ਰ ਨਾ ਪੈ ਜਾਵੇ। ਉਨ੍ਹਾਂ ਨੂੰ ਢਕਣ ਤੋਂ ਪਹਿਲਾਂ ਰਾਜਾ ਧਿਆਨ ਸਿੰਘ ਇਕ ਵਾਰ ਫੇਰ ਉਨ੍ਹਾਂ ਦੇ ਪਾਸ ਆਇਆ ਤੇ ਹੱਥ ਬੰਨ੍ਹ ਕੇ ਖੜਾ ਹੋ ਗਿਆ। ਸਤੀਆਂ ਉਸ ਵਲ ਵੇਖ ਰਹੀਆਂ ਸਨ।

ਧਿਆਨ ਸਿੰਘ ਨੇ ਕਿਹਾ- ‘‘ਮਾਤਾਓ,ਇਸ ਅੰਤਮ ਸਮੇਂ ਮੈਂ ਤੁਹਾਡੀ ਸੇਵਾ ਵਿਚ ਫੇਰ ਨਵੇਂ ਮਹਾਰਾਜਾ ਖੜਕ ਸਿੰਘ ਦੇ ਹੱਕ ਵਿਚ ਪ੍ਰਾਰਥਨਾ ਕਰਨ ਲਈ ਬੇਨਤੀ ਕਰਦਾ ਹਾਂ।’’

ਸਤੀਆਂ ਨੇ ਕੋਈ ਉਤਰ ਨਹੀਂ ਦਿਤਾ,ਇਸ ਸਮੇਂ ਉਨ੍ਹਾਂ

-੬੫-