ਪੰਨਾ:ਰਾਜਾ ਧਿਆਨ ਸਿੰਘ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੱਟੀ ਤੇ ਸਵੇਰੇ ਉਹ ਜਮਾਦਾਰ ਖੁਸ਼ਹਾਲ ਸਿੰਘ ਦੀ ਕੋਠੀ ਦੇ ਸਾਹਮਣੇ ਪੁਜੇ ਹੋਏ ਹਨ।

ਜਮਾਦਾਰ ਖੁਸ਼ਹਾਲ ਸਿੰਘ ਦੀ ਇਨ੍ਹੀਂ ਦਿਨੀਂ ਰਾਜ ਦਰਬਾਰ ਵਿਚ ਤਕੜੀ ਪੁਛ ਪਰਤੀਤ ਸੀ। ਡੇਉੜੀ ਦਾ ਸਤਿਕਾਰ ਜੋਗ ਮਹਿਕਮਾ ਉਸ ਦੇ ਅਧੀਨ ਸੀ ਤੇ ਇਸ ਦੇ ਨਾਲ ਹੀ ਉਹ ਫ਼ੌਜ ਵਿਚ ਇਕ ਤਕੜਾ ਹੁਦੇਦਾਰ ਭੀ ਸੀ। ਇਹ ਗਭਰੂ ਜਮਾਦਾਰ ਦੀ ਉਡੀਕ ਵਿਚ ਉਸ ਦੀ ਕੋਠੀ ਦੇ ਬਾਹਰ ਬੈਠ ਗਏ।

ਕੋਈ ਨੌ ਵਜੇ ਜਮਾਦਾਰ ਸਾਹਿਬ ਚੋਬਦਾਰ ਸਮੇਤ ਬਾਹਰ ਨਿਕਲੇ। ਉਨ੍ਹਾਂ ਦੀ ਨਜ਼ਰ ਸਭ ਤੋਂ ਪਹਿਲਾਂ ਇਹਨਾਂ ਦੋਹਾਂ ਗਭਰੂਆਂ ਪਰ ਪਈ। ਸੋਹਣੇ ਪੁਛ[1]-ਫੁਟ ਗਭਰੂ-ਜਮਾਦਾਰ ਸਾਹਿਬ ਵੇਖ ਕੇ ਰੀਝ ਗਏ, ਅਗੋਂ ਉਨ੍ਹਾਂ ਨੇ ਭੀ ਨਿਯਮਾਂ ਅਨੁਸਾਰ ਝੁਕ ਕੇ ਜਮਾਦਾਰ ਸਾਹਿਬ ਨੂੰ ਫ਼ੌਜੀ ਸਲੂਟ ਕੀਤਾ ਅਤੇ ਇਕ ਪਾਸੇ ਹੋ ਕੇ ਖਲੋ ਗਏ।

ਜਮਾਦਾਰ ਸਾਹਿਬ ਨੇ ਪੁਛਿਆ- ‘‘ਜਵਾਨੋ! ਕਿੱਥੋਂ ਆਏ ਹੋ?’’

‘‘ਜੰਮੂ ਤੋਂ ਹਜ਼ੂਰ।’’

‘‘ਕੀ ਨਾਮ ਹੈ’’

‘‘ਮੇਰਾ ਨਾਮ ਗੁਲਾਬ ਸਿੰਘ ਤੇ ਇਸ ਦਾ ਨਾਮ ਧਿਆਨ ਸਿੰਘ’’ ਇਕ ਨੇ ਉਤਰ ਦਿਤਾ।

‘‘ਤੁਸੀਂ ਦੋਵੇਂ ਭਰਾ ਜਾਪਦੇ ਹੋ?’’

‘‘ਜੀ, ਹਾਂ!’’

‘‘ਕਿਸ ਲਈ ਆਏ ਹੋ?’’ ਜਮਾਦਾਰ ਸਾਹਿਬ ਨੇ ਫੇਰ

-੩-

  1. ਮੁੱਛ