ਪੰਨਾ:ਰਾਜਾ ਧਿਆਨ ਸਿੰਘ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਹਿਰਦੇ ਵਿਚ ਕੀ ਸੀ, ਅਕਾਲ ਪੁਰਖ ਵਾਹਿਗੁਰੂ ਹੀ ਇਸ ਗਲ ਨੂੰ ਜਾਣ ਸਕਦਾ ਏ।

ਸ਼ੇਰੇ ਪੰਜਾਬ ਦੇ ਨਾਲ ਹੀ ਉਸ ਦੇ ਹਿਰਦੇ ਦੀਆਂ ਰਾਣੀਆਂ ਭੀ ਢਕ ਦਿਤੀਆਂ ਗਈਆਂ, ਤਾਕਿ ਉਨ੍ਹਾਂ ਦੀ ਪ੍ਰੇਮ-ਲੀਲ੍ਹਾ ਨੂੰ ਕੋਈ ਵੇਖ ਨਾ ਲਵੇ। ਗ੍ਰੰਥੀ ਸਿੰਘ ਨੇ ਵਾਹਿਗੁਰੂ ਦੇ ਹਜ਼ੂਰ ਮਹਾਰਾਜਾ ਸ਼ੇਰੇ ਪੰਜਾਬ ਤੇ ਉਸ ਦੀਆਂ ਮਹਾਰਾਣੀਆਂ ਦੀ ਆਤਮਾ ਦੀ ਸ਼ਾਂਤੀ ਤੇ ਸਿਖ ਰਾਜ ਦੀ ਕੁਸ਼ਲਤਾ ਲਈ ਅਰਦਾਸ ਕੀਤੀ। ਇਸ ਦੇ ਪਿਛੋਂ ਧਾਹਾਂ ਮਾਰਦਾ ਹੋਇਆ ਮਹਾਰਾਜਾ ਖੜਕ ਸਿੰਘ ਅਗੇ ਵਧਿਆ ਤੇ ਪਿਤਾ ਦੀ ਚਿਖਾਂ ਨੂੰ ਲਾਂਬੂੰ ਲਾ ਦਿਤਾ। ਅੱਗ ਦੀਆਂ ਲਾਟਾਂ ਹੌਲੀ ਹੌਲੀ ਚਾਰ ਪਾਸੇ ਖਿਲਰ ਕੇ ਉਪਰ ਉਠੀਆਂ ਤੇ ਇਕ ਤਕੜਾ ਭਾਂਬੜ ਬਲ ਉਠਿਆ। ਪ੍ਰਗਟ ਤੌਰ ਪਰ ਸ਼ੇਰੇ ਪੰਜਾਬ ਸੜ ਰਿਹਾ ਸੀ ਤੇ ਉਸ ਦੀਆਂ ਮਹਾਰਾਣੀਆਂ ਸਤੀ ਹੋ ਰਹੀਆਂ ਸਨ ਪਰ ਦੀਰਘ ਦ੍ਰਿਸ਼ਟੀ ਨਾਲ ਵੇਖਣ ਨਾਲ ਪ੍ਰਤੀਤ ਹੁੰਦਾ ਸੀ ਕਿ ਪੰਜਾਬ ਦਾ ਹਿਰਦਾ ਸੜ ਰਿਹਾ ਏ, ਇਸ ਪੰਜਾਂ ਦਰਿਆਵਾਂ ਦੀ ਦੇਵੀ ਦਾ ਸੁਹਾਗ ਲੁਟਿਆ ਜਾ ਰਿਹਾ ਏ, ਇਸ ਦੀ ਆਜ਼ਾਦੀ ਦੀਆਂ ਲਾਟਾਂ ਨਿਕਲ ਰਹੀਆਂ ਹਨ ਤੇ ਸਿਖ ਰਾਜ ਦਾ ਤਖਤ ਸੜ ਕੇ ਸਵਾਹ ਹੋ ਰਿਹਾ ਏ।

ਪ੍ਰੇਮ ਦੀ ਦੁਨੀਆਂ ਨਿਰਾਲੀ ਏ। ਸ਼ੇਰੇ ਪੰਜਾਬ ਦੀ ਬਲ ਰਹੀ ਮੜੀ ਵਿਚ ਭੀ ਪ੍ਰੇਮ ਦੀ ਇਕ ਬੇਮਿਸਾਲ ਖੇਡ ਖੇਲੀ ਜਾ ਰਹੀ ਸੀ। ਸਤੀਆਂ ਆਪਣੇ ਪਿਆਰੇ ਦਾ ਸਾਥ ਤੋੜ ਤਕ ਨਿਭਾਉਣ ਲਈ ਸੁੰਦਰ ਸਰੀਰਾਂ ਨੂੰ ਸਵਾਹ ਕਰ ਰਹੀਆਂ ਸਨ। ਪਿਆਰੇ ਤੋਂ ਬਿਨਾਂ ਹੁਸਨ, ਜਵਾਨੀ ਤੇ ਸਰੀਰ ਕਿਸ ਕੰਮ

-੬੬-