ਪੰਨਾ:ਰਾਜਾ ਧਿਆਨ ਸਿੰਘ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਪਿਆਰ-ਮੰਡਲ ਵਿਚ ਹਿਸਾ ਪਾਉਣ ਲਈ ਕਬੂਤਰਾਂ ਦਾ ਇਕ ਜੋੜਾ ਉਡਦਾ ਉਡਦਾ ਆਇਆਤੇ ਉਹਭੀਚਿਖਾ ਵਿਚ ਡਿਗਕੇ ਉਨ੍ਹਾਂ ਨਾਲ ਜਾ ਮਿਲਿਆ। ਕੁਦਰਤ ਦੀਆਂ ਗਲਾਂ ਕੁਦਰਤ ਹੀ ਬੇਹਤਰ ਸਮਝ ਸਕਦੀ ਏ। ਕੀ ਪਤਾ ਸ਼ੇਰ ਪੰਜਾਬ ਨਾਲ ਇਸ ਜੋੜ ਦਾ ਪਿਆਰ ਕਿਸ ਜਨਮ ਤੇ ਕਿਸ ਰੂਪ ਵਿਚ ਹੋਇਆ ਸੀ ਪਰ ਉਹ ਪੂਰਾ ਉਤਰਦਾ ਤੇ ਤੋੜ ਨਿਭਦਾ ਅਜ ਸਾਰੇ ਲਾਹੌਰ ਨੇ ਆਪਣੀਂਂ ਅਖੀਂਂ ਵੇਖਿਆ।

ਸ਼ੇਰੇ ਪੰਜਾਬ ਦੀ ਚਿਖਾ ਬਲ ਰਹੀ ਏ, ਅਗ ਦੀਆਂ ਲਾਟਾਂ ਉਚੀਆਂ ਉਠ ਕੇ ਅਸਮਾਨ ਨਾਲ ਗੱਲਾਂ ਕਰ ਰਹੀਆਂ ਹਨ, ਇਉਂ ਮਲੂਮ ਹੁੰਦਾ ਏ ਕਿ ਸੰਸਾਰ ਦੀਆਂ ਨਜ਼ਰਾਂ ਤੋਂ ਬਚਾ ਕੇ ਉਹ ਇਨ੍ਹਾਂ ਰੂਹਾਂ ਨੂੰ ਅਕਾਸ਼ ਦੇ ਰਸਤੇ ਸੁਵਰਗਪੁਰੀ ਵਿਚ ਪੁਚਾਉਣ ਲਈ ਆਪਣਾ ਪਵਿਤਰ ਫਰਜ਼ ਪੂਰਾ ਕਰ ਰਹੀਆਂ ਹਨ। ਸਾਰਾ ਵਾਯੂ ਮੰਡਲ ਇਸ ਸਮੇਂ ਸ਼ਾਂਤ ਸੀ। ਰਾਜ-ਪ੍ਰਵਾਰ, ਸਿਖ ਸ੍ਰਦਾਰ ਤੇ ਬਾਕੀ ਅਹਿਲਕਾਰ ਚੁਪ ਚਾਪ ਆਪਣੀ ਤਕਦੀਰ ਦੇ ਮਾਲਕ ਨੂੰ ਸੜਦਾ ਵੇਖ ਕੇ ਅਥਰੂ ਵਹਾ ਰਹੇ ਸਨ ਪਰ ਛੇਤੀ ਹੀ ਇਸ ਖਾਮੋਸ਼ੀ ਦੀ ਥਾਂ ਹੰਗਾਮੇ ਨੇ ਆ ਮੱਲੀ। ਇਕ ਕੋਨੇ ਵਿਚ ਖੜਾ ਧਿਆਨ ਸਿੰਘ ਧਾਹਾਂ ਮਾਰਦਾ ਹੋਇਆ ਸੜ ਰਹੀ ਚਿਖਾ ਵਲ ਵਧਿਆ ਤੇ ਉਸ ਵਿਚ ਛਾਲ ਮਾਰਨ ਲਗਾ ਪਰ ਛਾਲ ਮਾਰ ਨਹੀਂ ਸਕਿਆ। ਉਸ ਦੇ ਨਾਲ ਹੀ ਉਸ ਦਾ ਭਰਾ ਗੁਲਾਬ ਸਿੰਘ ਤੇ ਸਚੇਤ ਸਿੰਘ ਜਾ ਪੁਜੇ ਤੇ ਉਸਨੂੰ ਜਾ ਫੜਿਆ।

‘‘ਛਡ ਦਿਓ ਭਾਈਆ ਜੀ!’’ ਧਿਆਨ ਸਿੰਘ ਨੇ ਸਾਹ ਮਾਰ ਕੇ ਕਿਹਾ।

-੬੭-