ਪੰਨਾ:ਰਾਜਾ ਧਿਆਨ ਸਿੰਘ.pdf/72

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


‘‘ਪਾਗਲ ਨਾ ਹੋ ਧਿਆਨ ਸਿੰਘ।’’ ਗੁਲਾਬ ਸਿੰਘ ਬੋਲਿਆ।

‘‘ਭਾਈਆ, ਜਦ ਮਾਲਕ ਨਹੀਂ ਰਿਹਾ ਤਾਂ ਇਸ ਗੁਲਾਮ ਨੇ ਰਹਿ ਕੇ ਕੀ ਕਰਨਾ ਏ, ਜਾਣ ਦਿਓ ਉਸ ਦੇ ਨਾਲ ਹੀ, ਕਰ ਲੈਣ ਦਿਓ ਉਸ ਦਾ ਨਿਮਕ ਹਲਾਲ!’’

‘‘ਤੂੰ ਭੁਲਦਾ ਏਂ ਧਿਆਨ ਸਿੰਘਾ! ਉਸ ਦਾ ਨਿਮਕ ਹਲਾਲ ਕਰਨ ਦਾ ਇਹ ਢੰਗ ਨਹੀਂ। ਜੇ ਤੂੰ ਨਾ ਰਿਹੋਂ ਤਾਂ ਤੇਰੇ ਬਾਝ ਉਸਦੀ ਪਾਤਸ਼ਾਹੀ ਕੌਣ ਕਇਮ ਰਖੂਗਾ।’’ ਗੁਲਾਬ ਸਿੰਘ ਨੇ ਕਿਹਾ।

‘‘ਭਾਈਆ ਇਹੋ ਜਿਹੀਆਂ ਗਲਾਂ ਨਾ ਕਰੋ, ਜਾਂ ਲੈਣ ਦਿਓ ਆਪਣੇ ਮਾਲਕ ਦੇ ਨਾਲ ਹੀ ਮੈਨੂੰ।’’ ਧਿਆਨ ਸਿੰਘ ਨੇ ਸੁਚੇਤ ਸਿੰਘ ਤੇ ਗੁਲਾਬ ਸਿੰਘ ਦੀ ਪਕੜ ਵਿਚੋਂ ਨਿਕਲਕੇ ਖਾ ਵਲ ਭਜਣ ਦਾ ਯਤਨ ਕਰਦੇ ਹੋਏ ਆਖਿਆ।

ਗੁਲਾਬ ਸਿੰਘ ਨੇ ਫੇਰ ਭਜ ਕੇ ਉਸਨੂੰ ਜੱਫੀ ਵਿਚ ਲੈ ਲਿਆ ਤੇ ਉਸਨੇ ਫੇਰ ਭਜ ਨਿਕਲਣ ਦਾ ਯਤਨ ਕੀਤਾ। ਕੋਲੋਂ ਹੀਰਾ ਸਿੰਘ ਬੋਲ ਉਠਿਆ ‘‘ਪਿਤਾ ਜੀ! ਜਾਣ ਵਾਲੇ ਚੇਲੇ ਗਏ। ਸਿਖ ਰਾਜ ਦੀ ਸ਼ਾਨ ਤੁਹਾਡੇ ਬਿਨਾਂ ਕਾਇਮ ਨਹੀਂ ਰਹਿਣੀ, ਤੁਸੀਂ ਇਸ ਤਰ੍ਹਾਂ ਨਾ ਕਰੋ!’’

‘‘ਬੀਬਾ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ। ਮਾਲਕ ਤੋਂ ਬਿਨਾਂ ਮੈਂ ਨਹੀਂ ਜੀਉਂਦਾ ਰਹਿ ਸਕਦਾ। ਤੁਸਾਂ ਨਵੇਂ ਮਹਾਰਾਜ ਦੇ ਵਫਾਦਾਰ ਰਹਿ ਕੇ ਆਪਣਾ ਫ਼ਰਜ਼ ਪੂਰਾ ਕਰਨਾ।’’ ਇਹ ਕਹਿ ਕੇ ਧਿਆਨ ਸਿੰਘ ਨੇ ਫੇਰ ਚਿਖਾ ਵਲ ਭੇਜਣ ਦਾ ਯਤਨ ਕੀਤਾ।

-੬੮-