ਪੰਨਾ:ਰਾਜਾ ਧਿਆਨ ਸਿੰਘ.pdf/74

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਆਪਣੀ ਰਾਜ ਭਗਤੀ ਦਾ ਸਬੂਤ ਦੇਣ ਲਈ ਮੈਂ ਜੀਊਂਦਾ ਰਹਾਂਗਾ।’’

ਇਤਨੇ ਨੂੰ ਚਿਖਾ ਦੀਆਂ ਲਾਟਾਂ ਉਪਰ ਉਠ ਕੇ ਫੇਰ ਹੇਠਾਂ ਆ ਰਹੀਆਂ ਸਨ। ਮਾਨੋ ਉਨ੍ਹਾਂ ਨੇ ਅਪਣਾ ਫਰਜ਼ ਪੂਰਾ ਕਰ ਦਿਤਾ ਹੋਵੇ-ਪਵਿਤਰ ਰੂਹਾਂ ਨੂੰ ਆਪਣੇ ਪੜਦੇ ਵਿਚ ਅਕਾਸ਼ ਦੇ ਉਪਰ ਸਵਰਗਪੁਰੀ ਪਚਾਉਣ ਦਾ ਫਰਜ਼, ਹੁਣ ਉਹ ਮਧਮ ਪੈ ਰਹੀਆਂ ਸਨ। ਆਪਣੇ ਕੰਮ ਤੋਂ ਵੇਹਲੀਆਂ ਹੋ ਕੇ ਸ਼ੇਰੇ ਪੰਜਾਬ ਤੇ ਉਸਦੀ ਛੋਜ ਦੀਆਂ ਸਵਾਣੀਆਂ ਦੇ ਹੁਸਨ-ਭਰਪੂਰ ਸੁੰਦਰ ਸਰੀਰਾਂ ਨੂੰ ਭਸਮ ਕਰਕੇ, ਪੰਜਾਬ ਦੀ ਕਿਸਮਤ ਨੂੰ ਸਾੜ ਕੇ ਤੇ ਪੰਜਾਬੀਆਂ ਦੇ ਆਪਣੇ ਰਾਜ ਦੀ ਬਰਬਾਦੀ ਦਾ ਮੁਢ ਬੰਨਕੇ।

ਸ਼ੇਰੇ ਪੰਜਾਬ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ। ਉਹ ਸ਼ੇਰ ਮਰਦ ਜਿਸ ਨੇ ਮਾਮੂਲੀ ਜਿਹੀ ਪੁਜ਼ੀਸ਼ਨ ਤੋਂ ਉਠਕੇ ਜਲਾਲਾਬਾਦ ਤਕ ਖਾਲਸਾ ਰਾਜ ਕਾਇਮ ਕਰ ਦਿਤਾ, ਜਿਸ ਨੇ ਇਕ ਪਾਸੇ ਪਠਾਨਾਂ ਤੇ ਦੂਜੇ ਪਾਸੇ ਅੰਗ੍ਰੇਜ਼ਾਂ ਦੇ ਦਿਲ ਵਿਚ ਸਿਖਾਂ ਦੀ ਬਹਾਦੁਰੀ ਦੀ ਧਾਕ ਬਿਠਾ ਦਿਤੀ, ਜਿਸ ਦੀ ਭੁਜਾ-ਸ਼ਕਤੀ ਦਾ ਸਦਕਾ ਜਮਨਾਂ ਤੋਂ ਲੈ ਕੇ ਜਮਰੋਦ ਤਕ ਖਾਲਸਾ ਜੀ ਦਾ ਕੇਸਰੀ ਝੰਡਾ ਫਰਾਟੇ ਮਾਰਨ ਲਗਾ। ਹਾਂ, ਹਾਂ, ਉਹ ਸ਼ੇਰ ਮਰਦ ਮਹਾਰਾਜਾ ਰਣਜੀਤ ਸਿੰਘ, ਜਿਸ ਦੀ ਇਕ ਅਖ ਦੇ ਮੋਹਰੇ ਕਿਸੇ ਦੋ ਅਖਾਂ ਵਾਲੇ ਨੂੰ ਉਪਰ ਝਾਕਣ ਦਾ ਭੀ ਹੌਸਲਾਨਾ ਪਿਆ, ਅਜ ਇਸ ਸੰਸਾਰ ਵਿਚ ਨਹੀਂ ਰਿਹਾ, ਉਸ ਸ਼ੇਰ ਦੇ ਪਿੰਜਰੇ ਨੂੰ ਭੀ ਅਗਨ-ਦੇਉਤਾ ਗੋਦੀ ਵਿਚ ਲੈ ਕੇ ਭਸਮ ਕਰ ਚੁਕਿਆ ਹੈ। ਹੋਣੀ ਤੇ ਮੌਤ ਦੀ ਸ਼ਕਤੀ

-੭੦-