ਪੰਨਾ:ਰਾਜਾ ਧਿਆਨ ਸਿੰਘ.pdf/75

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਅਸਹਿ ਹੈ। ਇਸ ਦੇ ਅਰੇ ਕਿਸੇ ਦੀ ਨਹੀਂ ਚਲਦੀ। ਸੰਸਾਰ ਦਾ ਕੋਈ ਯੋਧਾ ਇਸ ਅਗੇ ਦਮ ਨਹੀਂ ਮਾਰ ਸਕਿਆ, ਕੋਈ ਵਿਦਵਾਨ ਹਾਲਾਂ ਤਕ ਇਸ ਅਗੇ ਅੜ ਨਹੀਂ ਸਕਿਆ, ਕੋਈ ਵਲੀ ਪੈਗੰਬਰ ਤੇ ਅਵਤਾਰ ਸੰਸਾਰ ਦੀ ਇਸ ਰੀਤ ਨੂੰ ਤੋੜ ਨਹੀਂ ਸਕਿਆ, ਕੋਈ ਹਕੀਮ ਇਸ ਅਸਾਧ ਰੋਗ ਦਾ ਦਾਰੁ ਨਹੀਂ ਲਭ ਸਕਿਆ ਤੇ ਕੋਈ ਸਾਇੰਸਦਾਨ ਹਾਲਾਂ ਤਕ ਇਤਨਾਂ ਭੀ ਮਲੂਮ ਨਹੀਂ ਕਰ ਸਕਿਆ ਕਿ ਆਖਰ ਮੌਤ ਹੈ ਕੀ? ਕਿਹੜੀ ਚੀਜ਼ ਮਨੁਖੀ ਸਰੀਰ ਨੂੰ ਛਡਕੇ ਉਡ ਜਾਂਦੀ ਏ। ਮੌਤ ਮੌਤ ਏ, ਜ਼ਿੰਦਗੀ ਦਾ ਅਤ ਤੇ ਖਬਰੇ ਨਵੀਂ ਜ਼ਿੰਦਗੀ ਦਾ ਮੁਢ? ਕੁਝ ਕਹਿ ਨਹੀਂ ਸਕੀਦਾ। ਉਸ ਦੀਆਂ ਉਹੋ ਹੀ ਜਾਣਦਾ ਏ, ਸੰਸਾਰ ਤਾਂ ਇਹੋ ਜਾਣਦਾ ਏ ਕਿ ਮੋਤ ਅਗੇ ਕਦੇ ਕੋਈ ਅੜ। ਨਹੀਂ ਸਕਦਾ ਤੇ ਅਜ ਉਸ ਨੇ ਇਕ ਵਾਰ ਫੇਰ ਅਖਾਂ ਨਾਲ ਵੇਖ ਲਿਆ ਕਿ ਉਸਦੀ ਕੋਈ ਸ਼ਕਤੀ ਪੰਜਾਂ ਦਰਿਆਵਾਂ ਦੀ ਧਰਤੀ ਦੇ ਮਾਲਕ ਨੂੰ ਜ਼ਾਲਮ ਮੌਤ ਦੇ ਪੰਜੇ ਵਿਚੋਂ ਖੋਹ ਨਹੀਂ ਸਕੀ-ਖੋਹਣ ਵਾਲੀ ਕੋਈ ਸ਼ਕਤੀ ਹੈ ਈ ਨਹੀਂ ਸੀ।


—੦--

-੭੧-