ਸਮੱਗਰੀ 'ਤੇ ਜਾਓ

ਪੰਨਾ:ਰਾਜਾ ਧਿਆਨ ਸਿੰਘ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘‘ਸੋ ਉਸਦੀ ਤੁਸੀਂ ਚਿੰਤਾ ਨਾ ਕਰੋ।’’
‘‘ਹਾਲਾਂ ਲਖ ਕ ਰੁਪੈ ਭੇਜ ਦੇਣੇ।’’
‘‘ਚੰਗੀ ਗਲ।’’
‘‘ਬਸ ਸਮਝ ਲਓ ਕਿ ਪ੍ਰਮਾਤਮਾ ਛੇਤੀ ਹੀ ਸਿਧੀਆਂ ਪਾਵੇਗਾ।’’
‘‘ਮੈਨੂੰ ਤਾਂ ਪਿਤਾ ਜੀ ਦੇ ਪਿਛੋਂ ਤੁਹਾਡਾ ਹੀ ਆਸਰਾ ਹੈ।"
"ਤੇ ਮੈਂ ਇਹ ਆਸਰਾ ਬਣ ਕੇ ਵਿਖਾਵਾਂਗਾ।’’
ਇਸ ਦੇ ਪਿਛੋਂ ਦੋਵਾਂ ਨੇ ਹੱਥ ਜੋੜ ਕੇ ਇਕ ਦੂਜੇ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਆਪਣੇ ਆਪਣੇ ਰਾਹ ਪਏ।
ਲਾਹੌਰ ਸ਼ਹਿਰ ਵਲ ਆਉਂਦਾ ਹੋਇਆ ਧਿਆਨ ਸਿੰਘ ਆਪਣੇ ਆਪ ਬੁੜ ਬੁੜਾ ਰਿਹਾ ਸੀ—— ‘‘ਮੂਰਖ ਛੋਕਰਾ ਰਾਜ ਭਾਲਦਾ ਏ। ਸਮਾਂ ਔਣ ਦੇਵੇ, ਇਸ ਨੂੰ ਚੰਗੀ ਤਰ੍ਹਾਂ ਤਖਤ ਪਰ ਬਿਠਾਵਾਂਗਾ। ਜੇ ਬਾਂਦਰ ਵਾਂਗੂੰ ਨਾ ਨਚਾਇਆ ਤਾਂ ਮੈਨੂੰ ਧਿਆਨ ਸਿੰਘ ਕਿਸ ਆਖਣਾ ਏ। ਪਾਟੋ ਮਰੋ-ਸਿਆਪਾ ਮੁਕੋ। ਤਖਤ ਪਰ ਬਹੇਗਾ ਮੇਰਾ ਹੀਰਾ ਸਿੰਘ, ਇਹ ਮੂਰਖ ਤਾਂ ਲੜਕੇ ਹੀ ਮਰਨਗੇ-ਮੁਗਲਾਂ ਜਿਹੀ ਹਾਲਤ ਹੋਵੇਗੀ ਇਨ੍ਹਾਂ ਦੀ ਮੁਗਲਾਂ ਜਿਹੀ।’’ ਇਸ ਦੇ ਪਿਛੋਂ ਉਹ ਜਿਉਂ ਜਿਉਂ ਦੂਰ ਜਾਂਦਾ ਗਿਆ, ਅਵਾਜ਼ ਮਧਮ ਪੈਂਦੀ ਗਈ। ਪਤਾ ਨਹੀਂ ਹੋਰ ਕੀ ਕੁਝ ਕਹਿ ਗਿਆ ਉਹ, ਪਰ ਉਸ ਦੇ ਹਿਰਦੇ ਵਿਚ ਕੀ ਏ, ਇਹ ਗਲ ਲੁਕੀ ਨਹੀਂ ਰਹਿ ਸਕੀ।
ਦੂਜੇ ਪਾਸੇ ਮਹਾਰਾਜਾ ਖੜਕ ਸਿੰਘ ਭੀ ਰਾਜਾ ਧਿਆਨ ਸਿੰਘ ਤੇ ਉਸ ਦੇ ਭਰਾਵਾਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਰਹਿੰਦੀ ਖੁਹਿੰਦੀ ਜਿਹੜੀ ਕਸਰ ਸੀ ਉਹ

-੭੫-