ਪੰਨਾ:ਰਾਜਾ ਧਿਆਨ ਸਿੰਘ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਵਾਲ ਕੀਤਾ।

‘‘ਹਜ਼ੂਰ ਨੌਕਰੀ ਲਈ।’’

‘‘ਕਾਹਦੀ ਨੌਕਰੀ ਕਰੋਗੇ?’’

‘‘ਫੌਜ ਦੀ ਹਜ਼ੂਰ।’’

‘‘ਚੰਗੀ ਗੱਲ!’’

ਇਸ ਦੇ ਪਿਛੋਂ ਜਮਾਦਾਰ ਸਾਹਿਬ ਨੇ ਕੁਝ ਹੋਰ ਗੱਲਾਂ ਬਾਤਾਂ ਉਨ੍ਹਾਂ ਗੱਭਰੂਆਂ ਨਾਲ ਕੀਤੀਆਂ ਅਤੇ ਉਹਨਾਂ ਨੂੰ ਆਪਣੀ ਪਲਟਨ ਵਿਚ ਭਰਤੀ ਕਰ ਲਿਆ। ਤਿੰਨ ਰੁਪੈ ਮਹੀਨਾ ਤਨਖਾਹ ਤੇ ਰਾਸ਼ਨ-ਬਰਦੀ ਸਰਕਾਰੀ।

ਬੇਕਾਰੀ ਤੇ ਬੀਮਾਰੀ, ਸੰਸਾਰ ਵਿਚ ਦੋ ਸਭ ਵੱਡੀਆਂ ਮੁਸੀਬਤਾਂ ਹਨ। ਮਨੁੱਖ ਇਨ੍ਹਾਂ ਵਿਚੋਂ ਹਰ ਕੀਮਤ ਪਰ ਛੁਟਕਾਰਾ ਹਾਸਲ ਕਰਨ ਲਈ ਯਤਨ ਕਰਦਾ ਏ। ਇਨ੍ਹਾਂ ਦੋਹਾਂ ਜ਼ਹਿਮਤਾਂ ਦੇ ਮੁਕਾਬਲੇ ਉਹ ਮੌਤ ਨੂੰ ਵੀ ਵਿਸ਼ੇਸ਼ਤਾ ਦੇਣ ਲੱਗ ਪੈਂਦਾ ਏ। ਏਸੇ ਤਰ੍ਹਾਂ ਗੁਲਾਬ ਸਿੰਘ ਤੇ ਧਿਆਨ ਸਿੰਘ ਭੀ ਬੇਕਾਰੀ ਹੱਥੋਂ ਡਾਢੇ ਤੰਗ ਆਏ ਹੋਏ ਸਨ। ਜਮੂੰ ਤੋਂ ਉਹ ਏਸੇ ਆਸ ਵਿਚ ਚਲੇ ਸਨ ਕਿ ਜਾਂ ਤਾਂ ਲਾਹੌਰ ਵਿਚ ਨੌਕਰੀ ਪ੍ਰਾਪਤ ਕਰਾਂਗੇ ਤੇ ਰਾਵੀ ਦੀਆਂ ਘੁੰਮਣ ਘੇਰੀਆਂ ਵਿਚ ਇਹ ਪਲੇ ਹੋਏ ਸਰੀਰ ਦਰਯਾਈ ਮੱਛਾਂ ਦੇ ਖਾਣ ਲਈ ਠੇਲ ਦਿਆਂਗੇ ਪਰ ਚੰਗੀ ਘੜੀ ਚਲੇ ਸਨ ਉਹ; ਉਨ੍ਹਾਂ ਨੂੰ ਆਉਂਦਿਆਂ ਹੀ ਸਫਲਤਾ ਦੇ ਦਰਸ਼ਨ ਹੋਏ ਤੇ ਖਾਲਸਾ ਫੌਜ ਵਿਚ ਨੌਕਰੀ ਮਿਲ ਗਈ। ਦੋਵੇਂ ਭਰਾ ਬੇਹੱਦ ਖੁਸ਼ ਸਨ। ਜਮਾਦਾਰ ਸਾਹਿਬ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਫੌਜੀ ਬਾਰਕਾਂ ਵਿਚ ਪੁਚਾਇਆ ਗਿਆ ਤੇ ਫੌਜੀ ਬਰਦੀ ਦੇ ਦਿੱਤੀ ਗਈ, ਇਸ ਤਰ੍ਹਾਂ ਇਹ ਗਭਰੂ ਬੇਕਾਰੀ ਦੇ ਦੁਖਾਂ ਤੋਂ

-੪-