ਪੰਨਾ:ਰਾਜਾ ਧਿਆਨ ਸਿੰਘ.pdf/80

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੰਵਰ ਸ਼ੇਰ ਸਿੰਘ ਦੀ ਬਗਾਵਤ ਨੇ ਪੂਰੀ ਕਰ ਦਿਤੀ ਹੈ। ਖੜਕ ਸਿੰਘ ਪਾਸ ਜਿਹੜੀਆਂ ਰੀਪੋਰਟਾਂ ਪੁਜੀਆਂ ਹਨ, ਉਸ ਤੋਂ ਉਸ ਦੀ ਉਸ ਬਗਾਵਤ ਵਿਚ ਰਾਜਾ ਧਿਆਨ ਸਿੰਘ ਦਾ ਹੱਥ ਨਗਨ ਰੂਪ ਵਿਚ ਸਾਬਤ ਹੋ ਚੁਕਿਆ ਹੈ। ਜਿਸ ਕਰਕੇ ਮਹਾਰਾਜਾ ਖੜਕ ਸਿੰਘ ਡਾਢੀ ਚਿੰਤਾ ਵਿਚ ਹੈ ਤੇ ਇਨ੍ਹਾਂ ਡੋਗਰਾਂ ਭਰਾਵਾਂ ਦੇ ਪੰਜੇ ਵਿਚੋਂ ਸਿਖ ਰਾਜ ਨੂੰ ਬਚਾਉਣ ਲਈ ਡੂੰਘੀਆਂ ਸੋਚਾਂ ਵਿਚ ਪਿਆ ਹੋਇਆ ਹੈ।
ਮਹਾਰਾਜ ਖੜਕ ਸਿੰਘ ਦੇ ਸਾਲੇ ਸ:ਚੇਤ ਸਿੰਘ ਨੂੰ ਧਿਆਨ ਸਿੰਘ ਦੀਆਂ ਸਾਰੀਆਂ ਗੁਪਤ ਪ੍ਰਗਟ ਸਾਜ਼ਸ਼ਾਂ ਦਾ ਪਤਾ ਲਗ ਗਿਆ ਤੇ ਉਸ ਨੇ ਸਾਰੀਆਂ ਗੱਲਾਂ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਜਾ ਰਖੀਆਂ, ਜਿਸ ਕਰਕੇ ਮਹਾਰਾਜਾ ਖੜਕ ਸਿੰਘ ਲੋਹਾ ਲਾਖਾ ਹੋ ਗਿਆ, ਇਸ ਤੋਂ ਪਹਿਲਾਂ ਵੱਡੀ ਸ੍ਰਕਾਰ ਦੇ ਸਮੇਂ ਤੋਂ ਰਾਜਾ ਧਿਆਨ ਸਿੰਘ ਤੇ ਉਸਦੇ ਪਤਰ ਰਾਜਾ ਹੀਰਾ ਸਿੰਘ ਨੂੰ ਹਰ ਸਮੇਂ ਸ਼ਾਹੀ ਜ਼ਨਾਨ ਖਾਨੇ ਵਿਚ ਜਾਣ ਦਾ ਹੱਕ ਸੀ ਤੇ ਅਸਲ ਵਿਚ ਇਹੋ ਉਨ੍ਹਾਂ ਦੀ ਤਾਕਤ ਦਾ ਭੇਦ ਸੀ। ਰਾਜ ਦੇ ਸਾਰੇ ਗੁਪਤ ਪ੍ਰਗਟ ਭੇਦਾਂ ਤੋਂ ਉਹ ਹਰ ਸਮੇਂ ਜਾਣੂ ਰਹਿੰਦੇ ਸਨ। ਮਹਾਰਾਜਾ ਖੜਕ ਸਿੰਘ ਨੇ ਇਸ ਗਲ ਨੂੰ ਅਨਭਵ ਕੀਤਾ ਤੇ ਹੁਕਮ ਦਿਤਾ ਕਿ ‘‘ਅਗੇ ਤੋਂ ਰਾਜਾ ਧਿਆਨ ਸਿੰਘ ਤੇ ਹੀਰਾ ਸਿੰਘ ਸ਼ਾਹੀ ਮਹੱਲਾਂ ਵਿਚ ਨਹੀਂ ਜਾ ਸਕਦੇ। ਰਾਜਾ ਧਿਆਨ ਸਿੰਘ ਨੇ ਇਹ ਹੁਕਮ ਸੁਣਿਆ ਤਾਂ ਚੁਪ ਹੋ ਰਿਹਾ। ਸ: ਚੇਤ ਸਿੰਘ ਨੇ ਪਾਸੋਂ ਕਾਗਜ਼ ਅਗਾਂਹ ਕਰਦੇ ਹੋਏ ਕਿਹਾ ਕਿ "ਆਹ ਇਸ ਹੁਕਮ ਦੀ ਤਾਮੀਲ ਕਰ ਦਿਓ।’’
ਇਹ ਸੁਣਕੇ ਧਿਆਨ ਸਿੰਘ ਅਗ ਭਬੂਕਾ ਹੋ ਉਠਿਆ,

-੧੬-