ਪੰਨਾ:ਰਾਜਾ ਧਿਆਨ ਸਿੰਘ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨੇ ਕਿਹਾ——‘‘ਚੇਤ ਸਿੰਘਾ ਤੈਨੂੰ ਮੈਥੋਂ ਤਾਮੀਲ ਕਰਾਉਣ ਦਾ ਕੋਈ ਹੱਕ ਨਹੀਂ।"
"ਮਹਾਰਾਜ ਦਾ ਹੁਕਮ ਹੈ?’’
‘‘ਹੂੰ!’’
‘‘ਧਿਆਨ ਸਿੰਘ ਤੈਨੂੰ ਸਾਡੇ ਘਰ ਦੇ ਮਾਮਲਿਆਂ ਵਿਚ ਦਖਲ ਨਹੀਂ ਦੇਣਾ ਚਾਹੀਦਾ ਤੇ ਨਾ ਹੀ ਇਸ ਰੋਕ ਦਾ ਗੁੱਸਾ ਕਰਨਾ ਚਾਹੀਦਾ ਹੈ।’’ ਮਹਾਰਾਜਾ ਖੜਕ ਸਿੰਘ ਨੇ ਕਿਹਾ।
"ਹਜ਼ੂਰ! ਇਹ ਸੇਵਕ ਹੁਕਮ ਮੰਨਣ ਲਈ ਤਿਆਰ ਹੈ ਪਰ ਇਸ ਤਰ੍ਹਾਂ ਮੈਂ ਵਜ਼ੀਰੀ ਦੇ ਫਰਜ਼ ਨਹੀਂ ਭੁਗਤਾ ਸਕਾਂਗਾ।’’ ਰਾਜਾ ਧਿਆਨ ਸਿੰਘ ਨੇ ਉਤਰ ਦਿਤਾ।
‘‘ਨਹੀਂ, ਰਾਜ ਕਾਜ ਦੇ ਕੰਮਾਂ ਨਾਲ ਇਸ ਦਾ ਕੋਈ ਸਬੰਧ ਨਹੀਂ। ਹੁਕਮ ਮੰਨੋ।’’ ਮਹਾਰਾਜਾ ਖੜਕ ਸਿੰਘ ਨੇ ਕਤੱਈ ਫੈਸਲਾ ਦਿੰਦੇ ਹੋਏ ਕਿਹਾ।
‘‘ਸਤਿ ਬਚਨ’’ ਕਹਿ ਕੇ ਅੰਦਰ ਹੀ ਅੰਦਰ ਵਿਹੁ ਘੋਲਦਾ ਧਿਆਨ ਸਿੰਘ ਚਲਿਆ ਗਿਆ।
ਬਸ ਫੇਰ ਕੀ ਸੀ, ਸਿਖ ਰਾਜ ਦੀ ਤਬਾਹੀ ਤੇ ਬਰਬਾਦੀ ਦਾ ਮੁਢ ਬੱਝਣ ਲਗਾ। ਧਿਆਨ ਸਿੰਘ ਉਸ ਸਮੇਂ ਤਾਂ ਬੇ-ਇਜ਼ਤੀ ਨੂੰ ਅੰਦਰ ਹੀ ਅੰਦਰ ਪੀ ਗਿਆ ਪਰ ਬਦਲੇ ਦੀ ਅੱਗ ਉਸ ਦੇ ਹਿਰਦੇ ਵਿਚ ਆਪਣੇ ਪੂਰੇ ਜ਼ੋਰ ਨਾਲ ਭੜਕ ਉਠੀ, ਚੇਤ ਸਿੰਘ ਤੋਂ ਬਦਲਾ, ਮਹਾਰਾਜਾ ਖੜਕ ਸਿੰਘ ਤੋਂ ਬਦਲਾ ਤੇ ਉਸ ਦੇ ਪ੍ਰਵਾਰ ਤੇਂ ਬਦਲਾ, ਇਹ ਉਸ ਦਾ ਨਿਸ਼ਾਨਾ ਬਣ ਗਿਆ ਪਰ ਬਦਲਾ ਲਿਆ ਕਿਸ ਤਰ੍ਹਾਂ ਜਾਵੇ, ਇਸ ਗਲ ਦਾ ਫੈਸਲਾ ਭੀ ਉਹ ਛੇਤੀ ਨਾ ਕਰ ਸਕਿਆ।

-੭੭-