ਦੂਜੇ ਪਾਸੇ ਮਹਾਰਾਜਾ ਖੜਕ ਸਿੰਘ ਨੇ ਰਾਜਾ ਧਿਆਨ ਸਿੰਘ ਤੋਂ ਦੂਰ ਰਹਿਣਾ ਸ਼ੁਰੂ ਕਰ ਦਿਤਾਂ ਤੇ ਸ: ਚੇਤ ਸਿੰਘ ਨੂੰ ਆਪਣਾ ਸਲਾਹਕਾਰ ਬਣਾ ਕੇ ਡੋਗਰਿਆਂ ਤੋਂ ਸਿਖ ਰਾਜ ਨੂੰ ਬਚਾਉਣ ਦੀਆਂ ਵੇਉਂਤਾਂ ਸੋਚਣ ਲਗਾ। ਨਹੀਂ ਕਿਹਾ ਜਾ ਸਕਦਾ ਉਨ੍ਹਾਂ ਨੇ ਕੋਈ ਵੇਉਂਤ ਕੱਢੀ ਕਿ ਨਹੀਂ ਪਰ ਰਾਜ-ਦਰਬਾਰ ਵਿਚ ਜਿਹੜਾ ਸਨਮਾਨ ਧਿਆਨ ਸਿੰਘ ਦਾ ਪਹਿਲਾਂ ਸੀ, ਉਹ ਅਜ ਨਹੀਂ ਰਿਹਾ ਕਲ ਰਾਜ ਦਰਬਾਰ ਵਿਚ ਮਹਾਰਾਜ ਨੇ ਕੁਝ ਸ਼ਾਹੀ ਹੁਕਮ ਜਾਰੀ ਕੀਤੇ, ਜਿਨ੍ਹਾਂ ਪਰ ਮਹਾਰਾਜੇ ਦੇ ਨਾਲ ਚੇਤ ਸਿੰਘ ਦੇ ਭੀ ਦਸਤਖਤ ਸਨ। ਇਨ੍ਹਾਂ ਹੁਕਮਾਂ ਦੁਵਾਰਾ ਧਿਆਨ ਸਿੰਘ ਦੇ ਅਧਿਕਾਰ ਕੁਝ ਹੋਰ ਘਾਟਾ ਦਿਤੇ ਗਏ ਸਨ, ਜਿਸ ਕਰਕੇ ਰਾਜਾ ਧਿਆਨ ਸਿੰਘ ਨੂੰ ਹੋਰ ਅਗ ਲਗ ਗਈ ਤੇ ਦਰਬਾਰ ਵਿਚ ਹੀ ਚੇਤ ਸਿੰਘ ਤੇ ਧਿਆਨ ਸਿੰਘ ਦੀ ‘ਤੂੰ ਤੂੰ’ ‘ਮੈਂ ਮੈਂ’ ਹੋ ਗਈ। ਧਿਆਨ ਸਿੰਘ ਨੇ ਕਿਹਾ- ‘‘ਚੇਤ ਸਿੰਘ ਕੌਣ ਏ ਅਜੇਹੇ ਹੁਕਮਾਂ ਪਰ ਦਸਤਖਤ ਕਰਨ ਵਾਲਾ।’’
ਅਗੋਂ ਚੇਤ ਸਿੰਘ ਨੇ ਗਰਮ ਹੋ ਕੇ ਕਿਹਾ- ‘‘ਇਸ ਦਾ ਪਤਾ ਅਠਾਂ ਦਿਨਾਂ ਤਕ ਤੁਹਾਨੂੰ ਚੰਗੀ ਤਰ੍ਹਾਂ ਲਗ ਜਾਵੇਗਾ।’’
‘‘ਹਲਾ, ਇਹ ਗਲ ਏ!’’
‘‘ਆਹੋ ਇਹੋ, ਤੁਹਾਡੀਆਂ ਸਾਰੀਆਂ ਸਾਜ਼ਮਾਂ ਦਾ ਸਾਨੂੰ ਪਤਾ ਲਗ ਗਿਆ ਏ।’’
ਰਾਜਨੀਤੀ ਵਿਚ ਰਾਜਾ ਧਿਆਨ ਸਿੰਘ ਬੜਾ ਹੁਸ਼ਿਆਰ ਸੀ। ਗਲ ਦੀ ਰੋਕ ਉਸ ਜਿਹੀ ਸਾਰੇ ਰਾਜ ਵਿਚ ਕੋਈ ਨਹੀਂ ਜਾਣਦਾ ਸੀ। ਆਪਣੇ ਪਾਪਾ ਦਾ ਉਸਨੂੰ ਅਨਭਵ ਤਾਂ ਸੀ ਪਰ
-੭੮-