ਪੰਨਾ:ਰਾਜਾ ਧਿਆਨ ਸਿੰਘ.pdf/83

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਉਨ੍ਹਾਂ ਨੂੰ ਲੁਕਾ ਕੇ ਦੂਜੇ ਨੂੰ ਪਾਪੀ ਪ੍ਰਗਟ ਕਰਨ ਦਾ ਗੁਰ ਉਹ ਚੰਗੀ ਤਰ੍ਹਾਂ ਜਾਣਦਾ ਸੀ। ਅਜ ਦਾ ਨਾਜ਼ੀ ਤੇ ਬਾਲਸਵੇਕ ਪ੍ਰਾਪੇਗੰਡਾ ਵੀ ਉਸਦੇ ਪ੍ਰਚਾਰ ਦੇ ਸਾਹਮਣੇ ਤੁਛ ਜਿਹਾ ਭਾਸ਼ਣ ਲਗ ਪੈਂਦਾ ਏ।
ਹੁਣ ਜਦ ਚੇਤ ਸਿੰਘ ਨੇ ਉਸ ਦੀਆਂ ਸਾਜ਼ਸ਼ਾਂ ਵਲ ਇਸ਼ਾਰਾ ਕੀਤਾ ਤਾਂ ਧਿਆਨ ਸਿੰਘ ਨੇ ਬੜੀ ਤੇਜ਼ੀ ਨਾਲ ਕਿਹਾ--"ਚੇਤ ਸਿੰਘ ਭੋਲੇ ਮਹਾਰਾਜ ਸਾਹਿਬ ਵਾਂਗ ਅਸੀਂ ਤੇਰੀ ਚਾਲ ਵਿਚ ਨਹੀਂ ਆ ਸਕਦੇ। ਤੂੰ ਪੰਜਾਬ ਨੂੰ ਅੰਗ੍ਰੇਜ਼ਾਂ ਦਾ ਗੁਲਾਮ ਬਣਾਉਣਾ ਚਾਹੁੰਦਾ ਏ। ਤੇਰੀ ਇਸ ਕਰਤੂਤ ਦਾ ਸਾਨੂੰ ਪਤਾ ਲਗ ਗਿਆ ਹੈ।’’
 ਧਿਆਨ ਸਿੰਘ ਨੇ ਇਹ ਕਹਿੰਦੇ ਹੋਏ ਦੋ ਚਿਠੀਆਂ ਜੇਬ ਵਿਚੋਂ ਕੱਢੀਆਂ ਪਰ ਫੇਰ ਜੇਬ ਵਿਚ ਪਾ ਲਈਆਂ।
 ‘‘ ਮੈਂ ਚੈਲਿੰਜ ਕਰਦਾ ਹਾਂ ਕਿ ਇਸ ਇਲਜ਼ਾਮ ਨੂੰ ਸਾਬਤ ਕਰੋ।’’ ਚੇਤ ਸਿੰਘ ਨੇ ਕਿਹਾ।
 ‘‘ ਸਮਾਂ ਔਣ ਪਰ ਸਭ ਕੁਝ ਸਾਬਤ ਹੋ ਜਾਵੇਗਾ, ਇਸ ਸਮੇਂ ਕੇਵਲ ਇਤਨਾ ਕਹਿ ਦੇਣਾ ਹੀ ਬਹੁਤ ਹੈ ਕਿ ਤੁਹਾਡੀਆਂ ਇਹ ਚਾਲਾਂ ਸਫਲ ਨਹੀਂ ਹੋ ਸਕਦੀਆਂ। ’’
 ‘‘ ਝੂਠਾ। ’’
 ‘‘ ਚੁਪ ਰਹੋ! ’’
ਸ੍ਰਦਾਰਾਂਂ ਤੇ ਮਹਾਰਾਜ ਨੇ ਵਿਚ ਪੈ ਕੇ ਇਹ ਲੜਾਈ ਬੰਦ ਕਰਾਈ ਪਰ ਇਸ ਦੇ ਨਾਲ ਹੀ ਖੁਲਮ ਖੁਲੀ ਦੁਸ਼ਮਨੀ ਸ਼ੁਰੂ ਹੋ ਗਈ।
ਧਿਆਨ ਸਿੰਘ ਦੁਸ਼ਮਨ ਨੂੰ ਖਤਮ ਕਰਨ ਦਾ ਢੰਗ

-੭੯-