ਪੰਨਾ:ਰਾਜਾ ਧਿਆਨ ਸਿੰਘ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਹੁਤ ਵਧੀਆ ਜਾਣਦਾ ਸੀ ਤੇ ਉਸ ਦੀ ਇਸ ਸਮੇਂ ਝਪਟ ਬਾਜ਼ ਜਿਹੀ ਤੇਜ਼ ਹੁੰਦੀ ਸੀ।

ਜਿਉਂ ਹੀ ਦਰਬਾਰ ਵਿਚੋਂ ਇਸ ‘ਤੂੰ ਤੂੰ’ ‘ਮੈਂ ਮੈਂ' ਦੇ ਪਿਛੋਂ ਉਹ ਨਿਕਲਿਆ। ਸਿਧਾ ਫੌਜਾਂ ਵਿਚ ਪਜਿਆ। ਫੌਜਾਂ ਦੀ ਕਮਾਨ ਉਸ ਦੇ ਭਰਾ ਸੁਚੇਤ ਸਿੰਘ ਦੇ ਹੱਥ ਵਿਚ ਹੀ ਸੀ ਪਰ ਉਸ ਸਮੇਂ ਤਕ ਕੁਝ ਨਹੀਂ ਹੋ ਸਕਦਾ ਸੀ ਕਿ ਜਦ ਤਕ ਬਾਕੀ ਸਿਖ ਸ੍ਰਦਾਰਾਂ ਨੂੰ ਭੀ ਨਾਲ ਨਾ ਲਿਆ ਜਾਵੇ, ਇਸੇ ਲਈ ਉਸ ਨੇ ਛਾਉਣੀ ਦੀਆਂ ਬਾਰਕਾਂ ਵਿਚ ਸ: ਅਤਰ ਸਿੰਘ ਸੰਧਾਵਾਲੀਏ, ਸ: ਲਾਲ ਸਿੰਘ, ਸ: ਕੇਸਰੀ ਸਿੰਘ ਤੇ ਜਨਰਲ ਗਾਰਡਨਰ ਨੂੰ ਇਕੱਠਾ ਕੀਤਾ ਤੇ ਕਿਹਾ-

‘‘ਭਰਾਵੋ! ਜਿਸ ਸਿਖ ਰਾਜ ਨੂੰ ਅਸਾਂ ਆਪਣੇ ਖੂਨ ਨਾਲ ਕਾਇਮ ਕੀਤਾ ਤੇ ਵਧਾਇਆ ਹੈ, ਅਜ ਉਹ ਜਾ ਰਿਹਾ ਜੋ’’

’’ਗਲ ਕੀ ਏ ਭਾਈਆ!’’ ਸ੍ਰਦਾਰ ਅਜੀਤ ਸਿੰਘ ਨੇ ਪੁਛਿਆ।
‘‘ਕੁਝ ਨਾ ਪੁਛ ਭਰਾਵਾ! ਸਾਡੀ ਤੇ ਸ਼ੇਰੇ ਪੰਜਾਬ ਦੀ ਸਾਰੀ ਕੀਤੀ ਕਰਾਈ ਪਰ ਸਵਾਹ ਪੈ ਰਹੀ ਏ।’’
‘‘ਫੇਰ ਵੀ ਕੋਈ ਗਲ ਤਾਂ ਕਰੋ।’’
‘‘ਗਲ ਕੀ ਕਰਾਂ ਭਰਾਵਾ! ਸਾਡੇ ਲੋਕਾਂ ਦੀ ਬਦਕਿਸਤੀ ਹੈ ਕਿ ਇਹ ਰਾਜ ਅੰਗ੍ਰੇਜ਼ਾਂ ਦੇ ਹਵਾਲੇ ਕਰਨ ਲਈ ਗਲ ਬਾਤ ਹੋ ਰਹੀ ਏ।’’
‘‘ਸਾਡੇ ਜੀਉਂਦੇ ਜੀ ਕੌਣ ਏ ਪੰਜਾਬ ਵਲ ਵੇਖਣ ਵਾਲਾ।’’ ਸ: ਅਜੀਤ ਸਿੰਘ ਨੇ ਗੁਸੇ ਨਾਲ ਕੰਬਦੇ ਹੋਏ ਕਿਹਾ

-੮੦-