‘‘ਕੌਣ ਹੋ ਸਕਦਾ ਏ ਭਰਾਵਾ ਪਰ ਘਰ ਦਾ ਭਈਖਨ ਤਾਂ ਲੰਕਾ ਢਾਹ ਸਕਦਾ ਏ ਨਾ।’’
‘‘ਭਾਈਆ ਜੀ ਸਾਫ ਸਾਫ ਗਲ ਕਰੋ।’’
‘‘ਸਾਫ ਸਾਫ ਸੁਣ ਲੌ, ਇਹ ਚੇਤ ਸਿੰਘ ਅੰਗ੍ਰੇਜ਼ਾਂ ਨਾਲ ਲਿਖਾ ਪੜ੍ਹੀ ਕਰ ਰਿਹਾ ਜੇ, ਆਹ ਵੇਖ ਲਓ।’’ ਹੁਣ ਧਿਆਨ ਸਿੰਘ ਨੇ ਦੋ ਚਿਠੀਆਂ ਜੇਬ ਵਿਚੋਂ ਕਢ ਕੇ ਸਾਰਿਆਂ ਦੇ ਅੱਗੇ ਰਖ ਦਿਤੀਆਂ। ਇਨ੍ਹਾਂ ਵਿਚੋਂ ਇਕ ਚੇਤ ਸਿੰਘ ਦੇ ਦਸਤਖਤਾਂ ਹੇਠ ਤੇ ਦੂਸਰੀ ਮਹਾਰਾਜਾ ਖੜਕ ਸਿੰਘ ਦੇ ਦਸਖਤਾਂ ਹੇਠ ਅੰਗ੍ਰੇਜ਼ੀ ਸ੍ਰਦਾਰ ਨੂੰ ਲਿਖੀ ਹੋਈ ਸੀ ਤੇ ਉਨ੍ਹਾਂ ਵਿਚ ਮਹਾਰਾਜਾ ਖੜਕ ਸਿੰਘ ਲਈ ਆਮਦਨੀ ਵਿਚੋਂ ੧੦ ਆਨੇ ਰੂਪੈ ਪਿਛੇ ਪੈਨਸ਼ਨ ਮੰਗ ਕੇ ਪੰਜਾਬ ਦਾ ਰਾਜ ਅੰਗ੍ਰੇਜ਼ਾਂ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ।
ਚਿਠੀਆਂ ਸੁਣ ਕੇ ਸ: ਅਜੀਤ ਸਿੰਘ ਦੀਆਂ ਅੱਖਾਂ - ਵਿਚ ਖੂਨ ਉਤਰ ਆਇਆ। ਉਸ ਨੇ ਕਿਹਾ ‘‘ਅਸੀਂ ਇਹ ਨਹੀਂ ਹੋਣ ਦਿਆਂਗੇ।’’
‘‘ਪਰ ਭਾਈਆ ਜੀ ਕੋਈ ਉਪਾਅ ਭੀ ਕਰੋ ਨਾ।’’
‘‘ਮਹਾਰਾਣੀ ਚੰਦ ਕੌਰ ਤੇ ਕੰਵਰ ਨੌ ਨਿਹਾਲ ਸਿੰਘ ਨਾਲ ਗਲ ਕੀਤੀ ਸੂ।’’
‘‘ਉਹ ਤਾਂ ਪਹਿਲਾਂ ਹੀ ਸਭ ਕੁਝ ਜਾਣਦੇ ਹਨ। ਵਾਲ ਵਾਲ ਦੁਖੀ ਨੇ ਉਹ ਇਸ ਗਲੋ।’’
‘‘ਤਦ ਕੀ ਕਰਨਾ ਚਾਹੀਦਾ ਏ?’’
‘‘ਭਾਈਆ ਜੀ! ਮੈਂ ਤਾਂ ਸਿਖ ਰਾਜ ਦਾ ਸੇਵਕ ਹਾਂ, ਤੁਛ ਜਿਹਾ। ਮਾਲਕ ਤਾਂ ਤੁਸੀਂ ਲੋਕ ਹੀ ਹੋ। ਤੁਸੀਂ ਦੱਸੋ ਕੀ
-੮੧-