ਕੀਤਾ ਜਾਵੇ, ਮੈਂ ਸੇਵਕਾਂ ਵਾਂਗ ਹੁਕਮ ਮੰਨਾਂਗਾ।" ਰਾਜਾ ਧਿਆਨ ਸਿੰਘ ਨੇ ਕਿਹਾ। ਸ: ਅਜੀਤ ਸਿੰਘ ਗਹਿਰੀ ਸੋਚ ਵਿਚ ਪੈ ਗਿਆ:
ਮਾਮਲਾ ਬੇਹੱਦ ਨਾਜ਼ਕ ਹੈ। ਖੂਨ ਨਾਲ ਧੋਤੇ ਹੋਏ ਗੁਲਾਮੀ ਦੇ ਦਾਗ ਫੇਰ ਉਘੜ ਰਹੇ ਹਨ। ਇਨ੍ਹਾਂ ਤੋਂ ਦੇਸ਼ ਦੀ ਪਵਿਤਰ ਅਜ਼ਾਦੀ ਨੂੰ ਬਚਾਇਆ ਜਾਵੇ ਤਾਂ ਕਿਸ ਤਰ੍ਹਾਂ।
ਧਿਆਨ ਸਿੰਘ ਨੇ ਵਾਰ ਚਲਦਾ ਵੇਖ ਕੇ ਫੇਰ ਕਿਹਾ- ‘‘ਭਾਈਆ ਅਜੀਤ ਸਿੰਘ ਕੀ ਕਰੀਏ ਫੇਰ?'
‘‘ਕੰਵਰ ਸਾਹਿਬ ਕਿਥੇ ਨੇ?’’
‘‘ਪਸ਼ਾਵਰ ਨੇ ਅਜ ਕਲ੍ਹ!’’
‘‘ਉਨਾਂ ਨੂੰ ਝਟਪਟ ਸੱਦੋ।’’
‘‘ਸਤਿ ਬਚਨ!’’
ਇਸ ਤਰ੍ਹਾਂ ਇਤਨੀ ਕੁ ਗਲ ਬਾਤ ਪਿਛੋਂ ਇਹ ਗੁਪਤ ਸਭਾ ਖਤਮ ਹੋਈ। ਇਸ ਦੇ ਪਿਛੋਂ ਰਾਜਾ ਸੁਚੇਤ ਸਿੰਘ, ਸ੍ਰਦਾਰ ਕੇਸਰੀ ਸਿੰਘ ਤੇ ਜਨਰਲ ਗਾਰਡਨਰ ਨਾਲ ਰਾਜਾ ਧਿਆਨ ਸਿੰਘ ਨੇ ਕੁਝ ਵਖ ਗੱਲਾਂ ਕੀਤੀਆਂ, ਖੁਸ਼ੀ ਖੁਸ਼ੀ ਆਪਣੇ ਮਹੱਲ ਨੂੰ ਚਲਿਆ ਗਿਆ ਤੇ ਉਸੇ ਦਿਨ ਆਪਣੇ ਭਰਾ ਰਾਜਾ ਗੁਲਾਬ ਸਿੰਘ ਨੂੰ ਪਸ਼ਾਵਰ ਭਜ ਦਿਤਾ ਕਿ ਉਹ ਕੰਵਰ ਨੌਨਿਹਾਲ ਸਿੰਘ ਨੂੰ ਆਪਣੇ ਨਾਲ ਝਟ ਪਟ ਲਾਹੌਰ ਲੈ ਆਵੇ ਤੇ ਰਸਤੇ ਵਿਚ ਉਨ੍ਹਾਂ ਦੇ ਚੰਗੀ ਤਰ੍ਹਾਂ ਕੰਨ ਭਰਦਾ ਆਵੇ।
ਅਠਵੇਂ ਦਿਨ ਗੁਲਾਬ ਸਿੰਘ ਕੰਵਰ ਨੌ ਨਿਹਾਲ ਸਿੰਘ ਨੂੰ ਲੈ ਕੇ ਵਾਪਸ ਲਾਹੌਰ ਆ ਗਿਆ।
-੮੨-